24 ਸਾਲ ਬਾਅਦ ਬੈਂਕ ਮੈਨੇਜਰ ਦੋਸ਼ੀ ਕਰਾਰ
Wednesday, Mar 28, 2018 - 01:33 AM (IST)

ਨਵੀਂ ਦਿੱਲੀ-ਵਿਸ਼ੇਸ਼ ਅਦਾਲਤ ਨੇ ਕਰਜ਼ਾ ਧੋਖਾਦੇਹੀ ਦੇ ਇਕ ਮਾਮਲੇ ਵਿਚ 24 ਸਾਲ ਚੱਲੀ ਸੁਣਵਾਈ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਸਾਬਕਾ ਪ੍ਰਬੰਧਕ ਅਤੇ 3 ਨਿੱਜੀ ਵਿਅਕਤੀਆਂ ਨੂੰ 5 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਅੱਜ ਇਹ ਦੱਸਿਆ।
ਤੀਸ ਹਜ਼ਾਰੀ ਅਦਾਲਤ ਨੇ ਆਪਣੇ ਹਾਲ ਦੇ ਇਸ ਹੁਕਮ ਵਿਚ ਇਕ ਲੱਖ ਰੁਪਏ ਤੋਂ ਲੈ ਕੇ 5 ਲੱਖ ਤਕ ਦਾ ਜੁਰਮਾਨਾ ਵੀ ਲਾਇਆ ਹੈ।
ਇਹ ਜੁਰਮਾਨਾ ਪੀ. ਐੱਨ. ਬੀ. ਦੇ ਸਾਬਕਾ ਪ੍ਰਬੰਧਕ ਚਰਨਜੀਤ ਅਰੋੜਾ ਤੋਂ ਇਲਾਵਾ ਸੁਸ਼ੀਲ ਕੁਮਾਰ ਗੁਪਤਾ, ਨਰਿੰਦਰ ਕੁਮਾਰ ਗੁਪਤਾ ਅਤੇ ਮਨੋਜ ਕੁਮਾਰ ਗੁਪਤਾ 'ਤੇ ਲਾਇਆ ਗਿਆ ਹੈ। ਮਾਮਲਾ 1992 ਵਿਚ ਦਰਜ ਕੀਤਾ ਗਿਆ ਸੀ। ਉਸ ਸਮੇਂ ਪੀ. ਐੱਨ. ਬੀ. ਵਿਚ ਅਰੋੜਾ ਪ੍ਰਬੰਧਕ ਸਨ।