ਬੈਂਕ ਕਰਜ਼ਾ ਧੋਖਾਧੜੀ : ਈ.ਡੀ. ਨੇ 175 ਕਰੋੜ ਦੀ 124 ਜਾਇਦਾਦਾਂ ਨੂੰ ਕੀਤਾ ਕੁਰਕ
Monday, Apr 20, 2020 - 07:18 PM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੈਂਕ ਧੋਖਾਧੜੀ ਮਾਮਲੇ 'ਚ ਪੱਛਮੀ ਬੰਗਾਲ ਸਥਿਤ ਕੰਪਨੀ ਦੀ 175 ਕਰੋੜ ਰੁਪਏ ਮੁੱਲ ਤੋਂ ਜ਼ਿਆਦਾ ਦੀ 124 ਅੱਚਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਈ.ਡੀ. ਨੇ ਕਿਹਾ ਹੈ ਕਿ ਉਸਨੇ ਮਨੀ ਲਾਂਡਰਿੰਗ ਰੋਕੂ ਕਨੂੰਨ (ਪੀ.ਐਮ.ਐਲ.ਏ) ਦੇ ਤਹਿਤ ਪ੍ਰਕਾਸ਼ ਵਪਾਰਕ ਪ੍ਰਾਇਵੇਟ ਲਿਮਿਟੇਡ, ਉਸ ਦੇ ਨਿਦੇਸ਼ਕ ਮਨੋਜ ਕੁਮਾਰ ਜੈਨ ਅਤੇ ਹੋਰਾਂ ਦੀਆਂ ਜਾਇਦਾਦਾਂ ਦੀ ਕੁਰਕੀ ਦਾ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ ਇਸ ਲੋਕਾਂ ਦੁਆਰਾ ਸੈਂਟਰਲ ਬੈਂਕ ਆਫ ਇੰਡੀਆ ਦੇ ਨਾਲ 2 ਤੇ 4 ਕਰੋੜ ਰੁਪਏ ਦੀ ਕਰਜ਼ ਧੋਖਾਧੜੀ ਮਾਮਲੇ 'ਚ ਜਾਰੀ ਕੀਤਾ ਗਿਆ ਹੈ। 124 ਅੱਚਲ ਜਾਇਦਾਦਾਂ ਦੀ ਕੁਰਕੀ ਕੀਤੀ ਗਈ ਹੈ ਜਿਨ੍ਹਾਂ ਦੀ ਕੁਲ ਕੀਮਤ 175.29 ਕਰੋੜ ਰੁਪਏ ਹੈ। ਸਮੂਹ ਏਜੰਸੀ ਕੰਪਨੀ ਦੇ ਲੈਣ-ਦੇਣ ਦੀ ਜਾਂਚ ਕਰਦੇ ਹੋਏ ਇਸ ਜਾਇਦਾਦ ਤੱਕ ਪਹੁੰਚੀ ਹੈ। ਧੋਖਾਧੜੀ 'ਚ ਸ਼ਾਮਲ ਦੋਸ਼ੀਆਂ ਨੇ ਬੈਂਕਾਂ ਤੋਂ ਕਰਜ਼ ਸਹੂਲਤ ਮਿਲਣ ਤੋਂ ਬਾਅਦ ਉਸਦਾ ਇਸਤੇਮਾਲ ਅੱਚਲ ਜਾਇਦਾਦਾਂ ਨੂੰ ਖਰੀਦਣ 'ਚ ਕੀਤਾ।