ਬੈਂਕ ਧੋਖਾਧੜੀ ਮਾਮਲਾ: ਹਰਿਆਣਾ 'ਚ ਕਾਂਗਰਸੀ ਵਿਧਾਇਕ ਰਾਓ ਦਾਨ ਸਿੰਘ ਦੇ ਘਰ ED ਦਾ ਛਾਪਾ

Thursday, Jul 18, 2024 - 11:09 AM (IST)

ਹਰਿਆਣਾ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 1,392 ਕਰੋੜ ਰੁਪਏ ਦੇ ਬੈਂਕ ਕਰਜ਼ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੇ ਸਿਲਸਿਲੇ ਵਿਚ ਹਰਿਆਣਾ ਤੋਂ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ, ਇਕ ਧਾਤੂ ਨਿਰਮਾਣ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੇ ਟਿਕਾਣਿਆਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ- ਕਿਸਾਨਾਂ ਦੀ ਹਰਿਆਣਾ ਪੁਲਸ ਨਾਲ ਬਣੀ ਸਹਿਮਤੀ, ਡਿਟੇਨ ਕੀਤੇ ਆਗੂ ਹੋਏ ਰਿਹਾਅ

ਕੇਂਦਰੀ ਏਜੰਸੀ ਦੇ ਗੁਰੂਗ੍ਰਾਮ ਦਫਤਰ ਦੇ ਅਧਿਕਾਰੀਆਂ ਨੇ ਹਰਿਆਣਾ ਦੇ ਮਹਿੰਦਰਗੜ੍ਹ, ਬਹਾਦੁਰਗੜ੍ਹ ਅਤੇ ਗੁਰੂਗ੍ਰਾਮ ਅਤੇ ਦਿੱਲੀ ਅਤੇ ਜਮਸ਼ੇਦਪੁਰ ਸਮੇਤ ਲਗਭਗ 15 ਥਾਵਾਂ 'ਤੇ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿਚ ਮਹਿੰਦਰਗੜ੍ਹ ਖੇਤਰ ਦੇ 65 ਸਾਲਾ ਵਿਧਾਇਕ ਸਿੰਘ, ਉਨ੍ਹਾਂ ਦੇ ਪੁੱਤਰ ਅਕਸ਼ਤ ਸਿੰਘ, ਅਲਾਇਡ ਸਟ੍ਰਿਪਸ ਲਿਮਟਿਡ (ASL) ਕੰਪਨੀ ਅਤੇ ਇਸ ਦੇ ਪ੍ਰਮੋਟਰ ਮਹਿੰਦਰ ਅਗਰਵਾਲ, ਗੌਰਵ ਅਗਰਵਾਲ ਅਤੇ ਹੋਰ ਸ਼ਾਮਲ ਹਨ।

ਇਹ ਵੀ ਪੜ੍ਹੋ-  'ਅਗਨੀਵੀਰ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਪੁਲਸ ਦੀ ਨੌਕਰੀ 'ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ

ASL 'ਸਟੀਲ ਰੋਲ' ਉਤਪਾਦ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ 'ਤੇ 1,392 ਕਰੋੜ ਰੁਪਏ ਦੇ ਬੈਂਕ ਕਰਜ਼ ਧੋਖਾਧੜੀ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੇ 2022 ਵਿਚ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਅਜਿਹਾ ਦੋਸ਼ ਹੈ ਕਿ ਰਾਓ ਦਾਨ ਸਿੰਘ ਦੇ ਪਰਿਵਾਰ ਅਤੇ ਉਸ ਦੀਆਂ ਕੰਪਨੀਆਂ ਨੇ ASL ਤੋਂ ਕਰਜ਼ਾ ਲਿਆ ਸੀ ਪਰ ਉਨ੍ਹਾਂ ਨੂੰ ਕਦੇ ਵਾਪਸ ਨਹੀਂ ਕੀਤਾ ਅਤੇ ਬਾਅਦ ਵਿਚ ਇਸ ਕਰਜ਼ੇ ਮੁਆਫ਼ ਕਰ ਦਿੱਤਾ ਗਿਆ।

ਕਾਂਗਰਸ ਵਿਧਾਇਕ ਲੜ ਚੁੱਕੇ ਹਨ ਲੋਕ ਸਭਾ ਚੋਣਾਂ

ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਦੋਵਾਂ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੇ 'ਚ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੀ ਕਾਰਵਾਈ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਰਾਓ ਦਾਨ ਸਿੰਘ ਨੇ 2024 ਦੀ ਲੋਕ ਸਭਾ ਚੋਣ ਵੀ ਲੜੀ ਸੀ। ਕਾਂਗਰਸ ਨੇ ਉਨ੍ਹਾਂ ਨੂੰ ਮਹਿੰਦਰਗੜ੍ਹ ਭਿਵਾਨੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਇਸ ਚੋਣ ਵਿਚ ਉਨ੍ਹਾਂ ਦਾ ਸੰਸਦ ਮੈਂਬਰ ਧਰਮਵੀਰ ਸਿੰਘ ਨਾਲ ਵੀ ਸਖ਼ਤ ਟੱਕਰ ਸੀ, ਹਾਲਾਂਕਿ ਉਹ ਚੋਣ ਹਾਰ ਗਏ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News