ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਪਹਿਲਾਂ ਜਥੇਦਾਰ ਦਾ ਵੱਡਾ ਬਿਆਨ

Friday, Aug 30, 2024 - 11:21 AM (IST)

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਣ ਵਾਲੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਕੋਈ ਵੀ ਫ਼ੈਸਲਾ ਪੰਥਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਹੀ ਲਿਆ ਜਾਵੇਗਾ। ਪੰਜ ਸਿੰਘ ਸਾਹਿਬਾਨ ਜਿਹੜਾ ਵੀ ਫ਼ੈਸਲਾ ਲੈਣਗੇ ਉਹ ਪੰਥਕ ਮਰਿਆਦਾ ਮੁਤਾਬਕ ਹੀ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖੁਸ਼ ਕੀਤੇ ਮੁਲਾਜ਼ਮ, ਕੀਤੀਆਂ ਤਰੱਕੀਆਂ

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੰਘ ਸਾਹਿਬਾਨਾਂ ਵਲੋਂ ਜੋ ਬਰਗਾੜੀ ਕਾਂਡ, ਬੇਅਦਬੀ, ਸੋਧਾ ਸਾਧ ਨੂੰ ਮੁਆਫੀ ਅਤੇ ਹੋਰਨਾਂ ਮਾਮਲਿਆਂ ’ਚ ਹੋਈਆਂ ਪੰਥਕ ਬਾਦਲ ਸਰਕਾਰ ਮੌਕੇ ਗਲਤੀਆਂ ਬਾਰੇ ਅੱਜ ਹੋ ਰਹੀ ਮੀਟਿੰਗ ਵਿਚ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਪੰਜ ਸਿੰਘ ਸਿਹਬਾਨਾਂ ਦੀ ਮੀਟਿੰਗ ਅਤੇ ਉਨ੍ਹਾਂ ਦੇ ਫੈਸਲੇ ’ਤੇ ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ’ਚੋਂ ਬਾਗੀ ਹੋਏ ਨੇਤਾਵਾਂ ਨੇ ਪਿਛਲੀ ਅਕਾਲੀ ਸਰਕਾਰ ਮੌਕੇ ਬਰਗਾੜੀ ਕਾਂਡ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਏ ਸਨ, ਇਸ ਲਈ ਉਨ੍ਹਾਂ ਨੇ ਬਕਾਇਦਾ ਚਾਰ ਸਫਿਆ ਦਾ ਲਿਖਤੀ ਮੁਆਫ਼ੀ ਨਾਮਾਂ ਵੀ ਜਥੇਦਾਰ ਨੂੰ ਸੌਂਪਿਆ ਸੀ। ਇਸ ਬਾਰੇ ਭਾਵੇਂ ਸੁਖਬੀਰ ਸਿੰਘ ਬਾਦਲ ਖੁਦ ਦੋਸ਼ ਸਵੀਕਾਰ ਕਰ ਚੁੱਕੇ ਹਨ ਪਰ ਹੁਣ ਜਥੇਦਾਰ ਸਾਹਿਬਾਨ ਨੇ ਅਗਲਾ ਫੈਸਲਾ ਸੁਣਾਉਣਗੇ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਹ ਅੱਠ ਵੱਡੇ ਫੈਸਲਿਆਂ 'ਤੇ ਲੱਗੀ ਮੋਹਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News