ਨੌਜਵਾਨ ਦੇ ਗੋਲ਼ੀ ਲੱਗਣ ਦੇ ਮਾਮਲੇ ''ਚ ਨਵਾਂ ਮੋੜ! ਕੁਝ ਹੋਰ ਹੀ ਨਿਕਲਿਆ ਮਾਮਲਾ

Wednesday, Aug 28, 2024 - 08:03 AM (IST)

ਟਾਂਡਾ (ਵਰਿੰਦਰ ਪੰਡਿਤ)- ਟਾਂਡਾ ਪੁਲਸ ਨੇ ਸਾਹਿਲ, ਕਾਰਤਿਕ, ਕ੍ਰਿਸ਼ ਤੇ ਕੁਝ ਹੋਰ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਆਰਮੇਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈl ਬੀਤੇ ਦਿਨੀਂ ਅਹਿਆਪੁਰ ਵਿਚ ਪੱਟ 'ਤੇ ਗੋਲ਼ੀ ਲੱਗਣ ਕਾਰਨ ਇਕ ਨੌਜਵਾਨ ਨੂੰ ਟਾਂਡਾ ਦੇ ਵੇਵਸ ਹਸਪਤਾਲ ਲਿਆਂਦਾ ਗਿਆ ਸੀ l ਇਸ ਨੌਜਵਾਨ ਸਾਹਿਲ ਨੇ ਉਸ ਸਮੇਂ ਗੁਮਰਾਹਕੁੰਨ ਬਿਆਨ ਦਿੰਦੇ ਹੋਏ ਦੱਸਿਆ ਸੀ ਕੀ ਕਿਸੇ ਰੰਜਿਸ਼ ਦੇ ਚਲਦਿਆ ਕੁਝ ਨੌਜਵਾਨਾਂ ਨੇ ਉਸ 'ਤੇ ਗੋਲ਼ੀ ਚਲਾਈ ਹੈl

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਤਿਉਹਾਰਾਂ ਦੇ ਦਿਨਾਂ ਵਿਚਾਲੇ ਮੰਡਰਾ ਰਿਹੈ ਵੱਡਾ ਖ਼ਤਰਾ

ਖ਼ੁਦ ਹਿਸਟਰੀ ਸ਼ੀਟਰ ਇਸ ਨੌਜਵਾਨ ਦੀ ਕਹਾਣੀ ਸ਼ੱਕੀ ਲੱਗਣ 'ਤੇ ਜਦੋਂ ਪੁਲਸ ਨੇ ਹੁਣ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਆਪਣੇ ਸਾਥੀਆਂ ਨਾਲ ਨਾਜਾਇਜ਼ ਅਸਲੇ ਨਾਲ ਛੇੜਛਾੜ ਕਰਦੇ ਹੋਏ ਉਸ ਦੇ ਗੋਲ਼ੀ ਲੱਗੀ ਹੈ l ਜਿਸ ਤੋਂ ਬਾਅਦ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈl

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News