PM ਮੋਦੀ ਅਤੇ ਸ਼ੇਖ ਹਸੀਨਾ ਦਰਮਿਆਨ ਦਸੰਬਰ ''ਚ ਹੋਵੇਗੀ ਡਿਜ਼ੀਟਲ ਬੈਠਕ

10/01/2020 12:29:22 PM

ਢਾਕਾ/ਨਵੀਂ ਦਿੱਲੀ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਭਾਰਤੀ ਹਮਅਹੁਦੇਦਾਰ ਨਰਿੰਦਰ ਮੋਦੀ ਦਸੰਬਰ 'ਚ ਡਿਜ਼ੀਟਲ ਮਾਧਿਅਮ ਨਾਲ ਬੈਠਕ ਕਰਨਗੇ। ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਮੇਨ ਨੇ ਭਾਰਤ-ਬੰਗਲਾਦੇਸ਼ ਸੰਯੁਕਤ ਸਲਾਹਕਾਰ ਕਮਿਸ਼ਨ ਦੀ 6ਵੀਂ ਬੈਠਕ ਤੋਂ ਬਾਅਦ ਇਹ ਗੱਲ ਕਹੀ। ਕੋਵਿਡ-19 ਦੇ ਮੱਦੇਨਜ਼ਰ ਡਿਜ਼ੀਟਲ ਮਾਧਿਅਮ ਨਾਲ ਆਯੋਜਿਤ ਇਸ ਬੈਠਕ 'ਚ ਮੋਮੇਨ ਨੇ ਬੰਗਲਾਦੇਸ਼ ਦਾ ਪ੍ਰਤੀਨਿਧੀਤੱਵ ਕੀਤਾ ਅਤੇ ਭਾਰਤ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਲ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ ਦਸੰਬਰ 'ਚ ਬੈਠਕ ਕਰਨਗੇ।

ਬੰਗਲਾਦੇਸ਼ 'ਚ ਭਾਰਤ ਦੇ ਵਿੱਤ ਪੋਸ਼ਿਤ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਲਈ ਜਲਦ ਹੀ ਇਕ ਉੱਚ ਪੱਧਰੀ ਪ੍ਰਣਾਲੀ ਦਾ ਗਠਨ ਕੀਤਾ ਜਾਵੇਗਾ। ਦੋਹਾਂ ਦੇਸ਼ਾਂ ਦਰਮਿਆਨ ਮੰਤਰੀ ਪੱਧਰੀ ਡਿਜ਼ੀਟਲ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ। ਬੈਠਕ 'ਚ ਤੀਸਤਾ ਨਦੀ ਦੇ ਪਾਣੀ ਦੀ ਵੰਡ ਦੇ ਅੰਤਰਿਮ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਵਚਨਬੱਧਤਾ ਵੀ ਦੋਹਰਾਈ ਗਈ। ਵਿਦੇਸ਼ ਮੰਤਰਾਲੇ ਅਨੁਸਾਰ, ਭਾਰਤ-ਬੰਗਲਾਦੇਸ਼ ਸੰਯੁਕਤ ਸਲਾਹਕਾਰ ਕਮਿਸ਼ਨ (ਜੇ.ਸੀ.ਸੀ.) ਦੀ 6ਵੀਂ ਬੈਠਕ 'ਚ ਮਿਆਮਾਰ ਦੇ ਰਾਖਾਈਨ ਸੂਬੇ ਤੋਂ ਜ਼ਬਰਨ ਵਿਸਥਾਪਤ ਲੋਕਾਂ ਦੇ ਸੁਰੱਖਿਅਤ, ਤੁਰੰਤ ਵਾਪਸੀ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ ਗਿਆ, ਜੋ ਬੰਗਲਾਦੇਸ਼ 'ਚ ਸ਼ਰਨ ਲਏ ਹੋਏ ਹਨ।


DIsha

Content Editor

Related News