ਅਕਤੂਬਰ ''ਚ ਭਾਰਤ ਆਵੇਗੀ ਸ਼ੇਖ ਹਸੀਨਾ, ਹੋਵੇਗੀ ਇਨ੍ਹਾਂ ਮੁੱਦਿਆਂ ''ਤੇ ਚਰਚਾ

Thursday, Sep 12, 2019 - 11:31 AM (IST)

ਅਕਤੂਬਰ ''ਚ ਭਾਰਤ ਆਵੇਗੀ ਸ਼ੇਖ ਹਸੀਨਾ, ਹੋਵੇਗੀ ਇਨ੍ਹਾਂ ਮੁੱਦਿਆਂ ''ਤੇ ਚਰਚਾ

ਢਾਕਾ/ਨਵੀਂ ਦਿੱਲੀ (ਬਿਊਰੋ)—ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਕਤਬੂਰ ਵਿਚ ਭਾਰਤ ਦੌਰੇ 'ਤੇ ਆਵੇਗੀ। ਸ਼ੇਖ ਹਸੀਨਾ ਨੇ ਤੀਸਤਾ ਪਾਣੀ ਦੀ ਵੰਡ ਸੰਧੀ ਸਮੇਤ ਵਿਭਿੰਨ ਅਣਸੁਲਝੇ ਮੁੱਦਿਆਂ 'ਤੇ ਭਾਰਤ ਵੱਲੋਂ ਸਕਰਾਤਮਕ ਪ੍ਰਤੀਕਿਰਿਆ ਹੋਣ ਦੀ ਆਸ ਜ਼ਾਹਰ ਕੀਤੀ ਹੈ। ਹਸੀਨਾ ਨੇ ਬੁੱਧਵਾਰ ਨੂੰ ਬੰਗਲਾਦੇਸ਼ ਦੀ ਸੰਸਦ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ,''ਸਾਨੂੰ ਆਸ ਹੈ ਕਿ ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਅਣਸੁਲਝੇ ਮੁੱਦਿਆਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਮੇਰੀ ਭਾਰਤ ਯਾਤਰਾ ਤੋਂ ਪਹਿਲਾਂ ਉਪਰੋਕਤ ਮੁੱਦਿਆਂ 'ਤੇ ਸਾਨੂੰ ਸਕਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।''

ਸ਼ੇਖ ਹਸੀਨਾ 3-6 ਅਕਤੂਬਰ ਨੂੰ ਨਵੀਂ ਦਿੱਲੀ ਵਿਚ ਆਯੋਜਿਤ ਹੋਣ ਵਾਲੇ ਵਿਸ਼ਵ ਆਰਥਿਕ ਮੰਚ ਦੇ ਭਾਰਤੀ ਆਰਥਿਕ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਆਵੇਗੀ। ਇਸ ਦੌਰਾਨ ਨਰਿੰਦਰ ਮੋਦੀ ਅਤੇ ਹਸੀਨਾ ਵਿਚਾਲੇ 5 ਅਕਤੂਬਰ ਨੂੰ ਦੋ-ਪੱਖੀ ਬੈਠਕ ਹੋਵੇਗੀ।


author

Vandana

Content Editor

Related News