''ਕੁਝ ਵੋਟਾਂ ਖ਼ਾਤਰ ਮਰਵਾਇਆ ਆਪਣਾ ਲੀਡਰ...'', ਉਸਮਾਨ ਹਾਦੀ ਦੀ ਮੌਤ ''ਤੇ ਸਾਬਕਾ Raw ਏਜੰਟ ਦਾ ਵੱਡਾ ਖ਼ੁਲਾਸਾ
Monday, Dec 22, 2025 - 12:24 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਭਾਰਤ ਵਿਰੋਧੀ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਹਾਦੀ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਰਾਜਧਾਨੀ ਢਾਕਾ ਸਮੇਤ ਕਈ ਸ਼ਹਿਰਾਂ 'ਚ ਲੋਕਾਂ ਦਾ ਗੁੱਸਾ ਭੜਕ ਉੱਠਿਆ, ਜਿਸ ਕਾਰਨ ਭੀੜ ਵੱਲੋਂ ਕਈ ਥਾਵਾਂ 'ਤੇ ਭੰਨ-ਤੋੜ ਅਤੇ ਆਗਜ਼ਨੀ ਕੀਤੀ ਗਈ।
ਇਹ ਵੀ ਪੜ੍ਹੋ : ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ
ਸਾਬਕਾ ਰੌਅ ਏਜੰਟ ਦਾ ਧਮਾਕੇਦਾਰ ਖੁਲਾਸਾ
ਇਸ ਪੂਰੇ ਮਾਮਲੇ 'ਚ ਭਾਰਤ ਦੇ ਸਾਬਕਾ ਰੌਅ (RAW) ਏਜੰਟ ਲੱਕੀ ਬਿਸ਼ਟ ਨੇ ਇਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਬਿਸ਼ਟ ਅਨੁਸਾਰ, ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ, ਜਮਾਤ-ਏ-ਇਸਲਾਮੀ ਅਤੇ ਆਈ.ਐੱਸ.ਆਈ. (ISI) ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਲਾਹੇ ਲਈ ਆਪਣੇ ਹੀ ਨੇਤਾ ਨੂੰ ਮਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਦਾ ਨਫ਼ਰਤ ਭਰਿਆ ਪ੍ਰਚਾਰ ਅਵਾਮੀ ਲੀਗ ਅਤੇ ਭਾਰਤ ਵਿਰੁੱਧ ਕੀਤਾ ਜਾ ਰਿਹਾ ਹੈ। ਲੱਕੀ ਬਿਸ਼ਟ ਨੇ ਇਹ ਵੀ ਕਿਹਾ ਕਿ ਹਾਦੀ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ, ਪਰ ਬੰਗਲਾਦੇਸ਼ ਸਰਕਾਰ ਨੇ ਸਿਰਫ਼ ਦਿਖਾਵੇ ਲਈ ਉਸ ਦੀ ਦੇਹ ਨੂੰ ਸਿੰਗਾਪੁਰ ਭੇਜਿਆ ਸੀ।
ਕਿਵੇਂ ਹੋਈ ਸੀ ਘਟਨਾ?
ਦੱਸਣਯੋਗ ਹੈ ਕਿ 12 ਦਸੰਬਰ ਨੂੰ ਮੱਧ ਢਾਕਾ ਦੇ ਵਿਜੇਨਗਰ ਇਲਾਕੇ 'ਚ ਨਕਾਬਪੋਸ਼ ਹਮਲਾਵਰਾਂ ਨੇ 'ਇਨਕਲਾਬ ਮੰਚ' ਦੇ ਬੁਲਾਰੇ ਉਸਮਾਨ ਹਾਦੀ ਦੇ ਸਿਰ 'ਚ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸੀ। ਬਾਅਦ 'ਚ ਸਿੰਗਾਪੁਰ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦੀ ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਵਜੋਂ ਕਾਫੀ ਮਸ਼ਹੂਰ ਹੋ ਰਿਹਾ ਸੀ।
ਚੋਣਾਂ ਟਾਲਣ ਦੀ ਸਾਜ਼ਿਸ਼?
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਹਿੰਸਾ ਪਿੱਛੇ ਫਰਵਰੀ 'ਚ ਹੋਣ ਵਾਲੀਆਂ ਚੋਣਾਂ ਨੂੰ ਟਾਲਣ ਦੀ ਇਕ ਸੋਚੀ-ਸਮਝੀ ਚਾਲ ਹੋ ਸਕਦੀ ਹੈ। ਪਾਕਿਸਤਾਨ ਅਤੇ ਜਮਾਤ-ਏ-ਇਸਲਾਮੀ ਦੇ ਸਮਰਥਕ ਕੱਟੜਪੰਥੀ ਦੇਸ਼ 'ਚ ਅਰਾਜਕਤਾ ਫੈਲਾ ਰਹੇ ਹਨ ਤਾਂ ਜੋ ਯੂਨਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਇਆ ਜਾ ਸਕੇ। ਲੱਕੀ ਬਿਸ਼ਟ ਨੇ ਬੰਗਲਾਦੇਸ਼ ਦੀ ਜਨਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸ ਚਾਲ ਨੂੰ ਨਾ ਸਮਝੇ ਤਾਂ ਪਾਕਿਸਤਾਨ ਮੁੜ ਬੰਗਲਾਦੇਸ਼ ਨੂੰ ਆਪਣੇ 'ਚ ਮਿਲਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਹ ਵੀ ਪੜ੍ਹੋ : Air India ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਟੇਕਆਫ ਕਰਦੇ ਹੀ ਆਈ ਤਕਨੀਕੀ ਖ਼ਰਾਬੀ
