ਬੰਗਲਾਦੇਸ਼ ''ਚ ਫਿਰਕੂ ਘਟਨਾਵਾਂ ਨਾਲ ਸਖ਼ਤੀ ਨਾਲ ਨਜਿੱਠਣਾ ਹੋਵੇਗਾ : ਭਾਰਤ

Friday, Jan 09, 2026 - 05:57 PM (IST)

ਬੰਗਲਾਦੇਸ਼ ''ਚ ਫਿਰਕੂ ਘਟਨਾਵਾਂ ਨਾਲ ਸਖ਼ਤੀ ਨਾਲ ਨਜਿੱਠਣਾ ਹੋਵੇਗਾ : ਭਾਰਤ

ਨਵੀਂ ਦਿੱਲੀ- ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਨੂੰ ਕਿਹਾ ਕਿ ਉਹ ਆਪਣੇ ਇੱਥੇ ਹੋ ਰਹੀਆਂ ਫਿਰਕੂ ਘਟਨਾਵਾਂ 'ਤੇ ਸਖ਼ਤੀ ਨਾਲ ਰੋਕ ਲਗਾਏ। ਬੰਗਲਾਦੇਸ਼ 'ਚ ਪਿਛਲੇ ਕੁਝ ਹਫ਼ਤਿਆਂ 'ਚ ਘੱਟੋ-ਘੱਟ 5 ਹਿੰਦੂ ਪੁਰਸ਼ਾਂ ਦਾ ਕਤਲ ਕੀਤੇ ਜਾਣ ਦੇ ਪਿਛੋਕੜ 'ਚ ਨਵੀਂ ਦਿੱਲੀ ਦੀ ਇਹ ਟਿੱਪਣੀ ਆਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ,''ਅਸੀਂ ਘੱਟ ਗਿਣਤੀਆਂ ਦੇ ਨਾਲ-ਨਾਲ ਉਨ੍ਹਾਂ ਦੇ ਘਰਾਂ ਅਤੇ ਵਪਾਰਾਂ 'ਤੇ ਕੱਟੜਪੰਥੀਆਂ ਵਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਚਿੰਤਾਜਨਕ ਸਿਲਸਿਲਾ ਦੇਖ ਰਹੇ ਹਨ।''

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਫਿਰਕੂ ਘਟਨਾਵਾਂ ਨਾਲ ਤੁਰੰਤ ਅਤੇ ਸਖ਼ਤੀ ਨਾਲ ਨਜਿੱਠਣਾ ਜ਼ਰੂਰੀ ਹੈ। ਜਾਇਸਵਾਲ ਨੇ ਕਿਹਾ,''ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੱਜੀ ਦੁਸ਼ਮਣੀ, ਰਾਜਨੀਤਕ ਮਤਭੇਦਾਂ ਜਾਂ ਬਾਹਰੀ ਕਾਰਨਾਂ ਕਰ ਕੇ ਜੋੜਣ ਦਾ ਇਕ ਚਿੰਤਾਜਨਕ ਰੁਝਾਨ ਦੇਖਿਆ ਹੈ।'' ਉਨ੍ਹਾਂ ਕਿਹਾ,''ਇਸ ਤਰ੍ਹਾਂ ਦੀ ਅਣਦੇਖੀ ਨਾਲ ਅਪਰਾਧੀਆਂ ਦਾ ਹੌਂਸਲਾ ਵਧਦਾ ਹੈ ਅਤੇ ਘੱਟ ਗਿਣਤੀਆਂ ਵਿਚਾਲੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਹੋਰ ਡੂੰਘੀ ਹੋ ਜਾਂਦੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News