ਬੈਂਗਲੁਰੂ ਪੁਲਸ ਕਮਿਸ਼ਨਰ ਨੇ ਕੀਤਾ ਖੰਡਨ, ਫਰਜ਼ੀ ਹੈ 8 ਰਾਜਾਂ ''ਤੇ ਅੱਤਵਾਦੀ ਹਮਲੇ ਦੀ ਸੂਚਨਾ

Saturday, Apr 27, 2019 - 11:03 AM (IST)

ਬੈਂਗਲੁਰੂ ਪੁਲਸ ਕਮਿਸ਼ਨਰ ਨੇ ਕੀਤਾ ਖੰਡਨ, ਫਰਜ਼ੀ ਹੈ 8 ਰਾਜਾਂ ''ਤੇ ਅੱਤਵਾਦੀ ਹਮਲੇ ਦੀ ਸੂਚਨਾ

ਬੈਂਗਲੁਰੂ— ਕਰਨਾਟਕ ਪੁਲਸ ਨੂੰ ਇਕ ਡਰਾਈਵਰ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਭਾਰਤ ਦੇ 8 ਰਾਜਾਂ 'ਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਦੇ ਬਾਅਦ ਤੋਂ 8 ਰਾਜਾਂ 'ਚ ਹਾਈ ਅਲਰਟ ਕਰ ਦਿੱਤਾ ਗਿਆ। ਸ਼ਖਸ ਦੇ ਦਾਅਵੇ ਤੋਂ ਬਾਅਦ ਕਰਨਾਟਕ ਦੇ ਡੀ.ਜੀ.ਪੀ.-ਆਈ.ਜੀ.ਪੀ. ਨੇ ਸੰਬੰਧਤ 7 ਰਾਜਾਂ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਅਲਰਟ ਕਰਨ ਨੂੰ ਕਿਹਾ। ਹਾਲਾਂਕਿ ਜਾਂਚ 'ਚ ਇਹ ਫੋਨ ਫਰਜ਼ੀ ਨਿਕਲਿਆ। ਪੁਲਸ ਨੇ ਫੋਨ ਕਰਨ ਵਾਲੇ 65 ਸਾਲਾ ਸੁੰਦਰ ਮੂਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁੰਦਰ ਮੂਰਤੀ ਨੇ ਕੰਟਰੋਲ ਰੂਮ ਨੂੰ ਫੋਨ ਕਰ ਕੇ ਦਾਅਵਾ ਕੀਤਾ ਸੀ ਕਿ ਅੱਤਵਾਦੀ 8 ਰਾਜਾਂ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਜਿਸ 'ਚ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਗੋਆ, ਪੁਡੂਚੇਰੀ ਵਰਗੇ ਰਾਜ ਸ਼ਾਮਲ ਹਨ। ਉਸ ਨੇ ਦਾਅਵਾ ਕੀਤਾ ਸੀ ਕਿ ਤਾਮਿਲਨਾਡੂ 'ਚ 19 ਅੱਤਵਾਦੀ ਲੁਕੇ ਹੋਏ ਹਨ। ਜਿਸ ਤੋਂ ਬਾਅਦ ਕਰਨਾਟਕ ਡੀ.ਜੀ.ਪੀ. ਨੇ ਸੰਬੰਧਤ ਸਾਰੇ 7 ਰਾਜਾਂ ਨੂੰ ਪੱਤਰ ਲਿਖ ਕੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ।PunjabKesariਡੀ.ਜੀ.ਪੀ. ਨੇ ਪੱਤਰ 'ਚ ਲਿਖਿਆ,''ਇਕ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਹ ਇਕ ਲਾਰੀ ਡਰਾਈਵਰ ਹੈ। ਉਸ ਨੇ ਕੰਟਰੋਲ ਰੂਮ ਫੋਨ ਕਰ ਕੇ ਦੱਸਿਆ ਕਿ ਉਸ ਕੋਲ ਸੂਚਨਾ ਹੈ ਕਿ 8 ਰਾਜਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਇਹ ਅੱਤਵਾਦੀ ਹਮਲੇ ਜ਼ਿਆਦਾਤਰ ਟਰੇਨ 'ਚ ਹੋ ਸਕਦੇ ਹਨ। ਉਸ ਦਾ ਦਾਅਵਾ ਹੈ ਕਿ ਤਾਮਿਲਨਾਡੂ ਦੇ ਰਾਮਨਾਥਪੁਰਮ 'ਚ ਇਸ ਸਮੇਂ 19 ਅੱਤਵਾਦੀ ਮੌਜੂਦ ਹਨ। ਕ੍ਰਿਪਾ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਣ ਲਈ ਤੁਰੰਤ ਚੌਕਸੀ ਉਪਾਅ ਚੁੱਕੇ ਜਾਣ।'' ਹਾਲਾਂਕਿ ਇਹ ਖਬਰ ਫਰਜ਼ੀ ਨਿਕਲੀ। ਇਸ ਮਾਮਲੇ 'ਤੇ ਬੈਂਗਲੁਰੂ ਪਿੰਡ ਦੇ ਪੁਲਸ ਕਮਿਸ਼ਨਰ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ,''ਇਹ ਇਕ ਝੂਠਾ ਫੋਨ ਸੀ। 65 ਸਾਲ ਦੇ ਲਾਰੀ ਡਰਾਈਵਰ ਦਾ ਨਾਂ ਸੁੰਦਰ ਮੂਰਤੀ ਹੈ ਅਤੇ ਉਹ ਇਕ ਰਿਟਾਇਰਡ ਫੌਜ ਦਾ ਜਵਾਨ ਹੈ। ਉਸ ਨੂੰ ਫਰਜ਼ੀ ਫੋਨ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।''


author

DIsha

Content Editor

Related News