ਰਾਸ਼ਨ ਕਾਰਡ ''ਤੇ ਲਿਖ ਦਿੱਤਾ ‘ਕੁੱਤਾ’, ਸਰਕਾਰੀ ਅਧਿਕਾਰੀ ''ਤੇ ਕੁੱਤੇ ਦੀ ਆਵਾਜ਼ ’ਚ ਭੌਂਕਣ ਲੱਗਾ ਸ਼ਖ਼ਸ, ਵੀਡੀਓ ਵਾਇਰਲ
Sunday, Nov 20, 2022 - 02:56 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ’ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਇਕ ਸ਼ਖ਼ਸ ਸਰਕਾਰੀ ਰਾਸ਼ਨ ਦੇ ਮਹਿਕਮੇ ਦੇ ਅਧਿਕਾਰੀ ਸਾਹਮਣੇ ਕੁੱਤੇ ਵਾਂਗ ਭੌਂਕਣ ਲੱਗ ਪਿਆ। ਸ਼ਖ਼ਸ ਅਧਿਕਾਰੀ ਦੀ ਕਾਰ ਨਾਲ ਭੌਂਕਦਾ ਹੋਇਆ ਦੌੜ ਰਿਹਾ ਸੀ। ਸੜਕ ਤੋਂ ਲੰਘਣ ਵਾਲੇ ਲੋਕ ਸ਼ਖ਼ਸ ਦੀ ਇਸ ਹਰਕਤ ਨੂੰ ਵੇਖ ਕੇ ਹੈਰਾਨ ਰਹਿ ਗਏ ਪਰ ਜਦੋਂ ਲੋਕਾਂ ਨੂੰ ਮਾਮਲਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਸ਼ਖ਼ਸ ਦੇ ਦਰਦ ਦਾ ਅਹਿਸਾਸ ਹੋਇਆ।
राशन कार्ड में सरनेम ‘दत्ता’ की जगह ‘कुत्ता’ लिख दिया तो दत्ता साहब ने कुत्ते की आवाज़ निकाल कर अधिकारी को घेरा और अपना विरोध जताया। मामला पश्चिम बंगाल का है...मान गए दत्ता साहब...😀#WestBengal #ViralVideo pic.twitter.com/Y43BLLb9nz
— Shivam Singh (@Singh95Shivam) November 20, 2022
ਦਰਅਸਲ ਸਰਕਾਰੀ ਰਾਸ਼ਨ ਕਾਰਡ ਦੇ ਵਿਭਾਗ ਨੇ ਸ਼ਖ਼ਸ ਦੇ ਰਾਸ਼ਨ ਕਾਰਡ ’ਚ ਅਜਿਹੀ ਗਲਤੀ ਕਰ ਦਿੱਤੀ ਕਿ ਪੀੜਤ ਨੇ ਉਸ ਗਲਤੀ ਨੂੰ ਹਥਿਆਰ ਬਣਾ ਲਿਆ ਅਤੇ ਵਿਭਾਗੀ ਅਧਿਕਾਰੀਆਂ ’ਤੇ ਉਸੇ ਸ਼ਬਦ ਨਾਲ ਹਮਲਾ ਕੀਤਾ। ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ’ਚ ਰਾਸ਼ਨ ਵਿਭਾਗ ’ਚ ਸ਼੍ਰੀਕਾਂਤ ਦੱਤਾ ਦੀ ਥਾਂ ਸ਼੍ਰੀਕਾਂਤ ‘ਕੁੱਤਾ’ ਲਿਖ ਦਿੱਤਾ ਸੀ। ਸ਼੍ਰੀਕਾਂਤ ਦੱਤਾ ਇਸ ਗਲਤੀ ਨੂੰ ਸੁਧਾਰਨ ਲਈ ਸਾਰੇ ਕਾਗਜ਼ਾਂ ਸਮੇਤ ਰਾਸ਼ਨ ਵਿਭਾਗ ਪਹੁੰਚੇ ਅਤੇ ਗਲਤੀ ਸੁਧਾਰਨ ਲਈ ਕਹਿਣ ਲੱਗੇ। ਹਾਲਾਂਕਿ ਉਨ੍ਹਾਂ ਦੀ ਅਰਜ਼ੀ ਨੂੰ ਅਧਿਕਾਰੀਆਂ ਨੇ ਹਾਸੋਹੀਣੀ ਲਿਆ। ਅਧਿਕਾਰੀ ਸ਼੍ਰੀਕਾਂਤ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਅਜਿਹੇ ’ਚ ਗੁੱਸੇ ਨਾਲ ਲਾਲ ਸ਼੍ਰੀਕਾਂਤ ਦੱਤਾ ਨੇ ਰਾਸ਼ਨ ਵਿਭਾਗ ਦੇ ਉੱਚ ਅਧਿਕਾਰੀ ਨੂੰ ਉਨ੍ਹਾਂ ਦੀ ਕਾਰ ਦੇ ਸਾਹਮਣੇ ਘੇਰ ਲਿਆ ਅਤੇ ਕੁੱਤੇ ਦੀ ਆਵਾਜ਼ ਕੱਢਦੇ ਹੋਏ ਆਪਣੀ ਪੂਰੀ ਗੱਲ ਦੱਸੀ।
ਅਧਿਕਾਰੀ ਵੀ ਡਰ ਗਏ
ਸ਼੍ਰੀਕਾਂਤ ਦੱਤਾ ਦੇ ਇਸ ਵਤੀਰੇ ਤੋਂ ਹੈਰਾਨ ਅਧਿਕਾਰੀ ਨੂੰ ਪਹਿਲਾਂ ਤਾਂ ਗੱਲ ਸਮਝ ਨਹੀਂ ਆਈ ਪਰ ਜਦੋਂ ਉਸ ਨੇ ਪੇਪਰ ਦੇਖਿਆ ਤਾਂ ਗੱਲ ਸਮਝ ਆਈ। ਅਧਿਕਾਰੀ ਨੇ ਸ਼੍ਰੀਕਾਂਤ ਦੱਤਾ ਦੀ ਨਾਮ ਸੁਧਾਰੀ ਅਰਜ਼ੀ ਨੂੰ ਆਪਣੇ ਕੋਲ ਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀਕਾਂਤ ਦੱਤਾ ਦੀ ਕਾਰ ਦੇ ਚੱਕਰ ਲਗਾਉਣ ਅਤੇ ਕੁੱਤੇ ਵਰਗੀਆਂ ਆਵਾਜ਼ਾਂ ਕੱਢਣ ਦਾ ਵੀਡੀਓ ਕਿਸੇ ਨੇ ਆਪਣੇ ਫੋਨ 'ਤੇ ਰਿਕਾਰਡ ਕੀਤਾ ਸੀ ਅਤੇ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਕੀ ਕਹਿਣਾ ਹੈ ਸ਼੍ਰੀਕਾਂਤ ਦੱਤਾ ਦਾ?
ਇਸ ਪੂਰੇ ਮਾਮਲੇ 'ਤੇ ਸ਼੍ਰੀਕਾਂਤ ਦੱਤਾ ਨੇ ਕਿਹਾ ਕਿ ਮੈਂ ਰਾਸ਼ਨ ਕਾਰਡ ਲਈ ਅਪਲਾਈ ਕੀਤਾ ਸੀ, ਪਹਿਲੇ ਪੜਾਅ 'ਚ ਜਦੋਂ ਮੈਨੂੰ ਰਾਸ਼ਨ ਕਾਰਡ ਮਿਲਿਆ ਤਾਂ ਦੇਖਿਆ ਕਿ ਕਾਰਡ 'ਤੇ ਸ਼੍ਰੀਕਾਂਤ ਦੱਤਾ ਦੀ ਬਜਾਏ ਸ਼੍ਰੀਕਾਂਤ ਮੰਡਲ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਮੈਂ ਸੁਧਾਰ ਲਈ ਅਰਜ਼ੀ ਦਿੱਤੀ, ਜਿਸ ਤੋਂ ਬਾਅਦ ਰਾਸ਼ਨ ਕਾਰਡ 'ਤੇ ਮੇਰਾ ਨਾਂ ਸ਼੍ਰੀਕਾਂਤੀ ਕੁਮਾਰ ਕੁੱਤਾ ਲਿਖਿਆ ਗਿਆ। ਉਨ੍ਹਾਂ ਕਿਹਾ ਰਾਸ਼ਨ ਵਿਭਾਗ ਨੇ ਮੈਨੂੰ ਇਨਸਾਨ ਤੋਂ ਕੁੱਤਾ ਬਣਾ ਦਿੱਤਾ ਹੈ।