ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

04/15/2020 3:20:51 PM

ਨੈਸ਼ਨਲ ਡੈਸਕ: ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ ਦੇ ਮਾਮਲੇ ’ਚ ਗਿ੍ਰਫਤਾਰ ਕੀਤੇ ਗਏ ਦੋਸ਼ੀ ਵਿਨੈ ਦੂਬੇ ਨਾਂ ਨੂੰ ਮੁੰਬਈ ਦੀ ਇਕ ਕੋਰਟ ਨੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਵਿਨੈ ਦੂਬੇ ਨੂੰ ਨਵੀਂ ਮੁੰਬਈ ਪੁਲਸ ਨੇ ਫੜਿ੍ਹਆ ਅਤੇ ਮੁੰਬਈ ਪੁਲਸ ਨੂੰ ਸੌਂਪ ਦਿੱਤਾ। ਵਿਨੈ ਦੁਬੇ ’ਤੇ ਲਾਕਡਾਊਨ ’ਚ ਭੀੜ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ। ਵਿਨੈ ਦੂਬੇ ਨੇ ‘ਚਲੋ ਘਰ ਦੇ ਵੱਲ’ ਕੈਂਪੇਨ ਚਲਾਇਆ ਸੀ ਅਤੇ ਇਸ ਨੂੰ ਲੈ ਕੇ ਉਸ ਨੇ ਆਪਣੇ ਫੇਸਬੁੱਕ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਉਸ ਨੇ ਟਵਿੱਟਰ ’ਤੇ ਵੀ ਚਿਤਾਵਨੀ ਭਰੀ ਪੋਸਟ ਲਿਖੀ ਸੀ।

PunjabKesari

ਦੂਬੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇਕ ਵੀਡੀਓ ਅਪਲੋਡ ਕਰਕੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਪ੍ਰਵਾਸੀ ਕਾਮਿਆਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ, ਜੋ ਕੋਰੋਨਾ ਵਾਇਰਸ ਦੇ ਕਾਰਨ ਜਾਰੀ ਲਾਕਡਾਊਨ ’ਚ ਫਸੇ ਹੋਏ ਹਨ। ਉਹ ਵੀਡੀਓ ’ਚ ਕਹਿੰਦਾ ਹੈ ਕਿ ਪ੍ਰਵਾਸੀ ਕਾਮੇ ਆਪਣੇ ਜੱਦੀ ਪਿੰਡ ਜਾਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਜੇਕਰ 18 ਅਪ੍ਰੈਲ ਤੱਕ ਟਰੇਨਾਂ ਨਹੀਂ ਚਲਾਈਆਂ ਗਈਆਂ ਤਾਂ ਭਾਰੀ ਗਿਣਤੀ ’ਚ ਮਜ਼ਦੂਰ ਇਸ ਦਾ ਵਿਰੋਧ ਕਰਨਗੇ। ਉੱਥੇ ਪੁਲਸ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਸੰਦੇਸ਼ਾਂ ਦੇ ਚੱਲਦੇ ਹੀ ਮਜ਼ਦੂਰ ਬਾਂਦਰਾ ਸਟੇਸ਼ਨ ’ਤੇ ਇਕੱਠੇ ਹੋ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਬਿਹਾਰ, ਯੂ.ਪੀ. ਅਤੇ ਪੱਛਮੀ ਬੰਗਾਲ ਦੇ ਸਨ। ਮੁੰਬਈ ਪੁਲਸ ਨੇ ਇਸ ਮਾਮਲੇ ’ਚ ਇਕ ਹਜ਼ਾਰ ਲੋਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।

PunjabKesari

ਦੂਬੇ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 117, 153 ਏ. 188, 269, 270, 505 (2) ਅਤੇ ਮਹਾਮਾਰੀ ਐਕਟ ਦੀ ਧਾਰਾ 3 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਹ ਸਾਰੇ ਮਜ਼ਦੂਰ ਘਰ ਜਾਣ ਦੇ ਲਈ ਸਟੇਸ਼ਨ ਪਹੁੰਚੇ ਸਨ। ਉੱਥੇ ਟਰੇਨ ਨਾ ਚੱਲਣ ਦੇ ਕਾਰਨ ਮਜ਼ਦੂਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾਸ ਜਿਸ ਦੇ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਮਜ਼ਦੂਰਾਂ ਨੂੰ ਉੱਥੋਂ ਹਟਾਇਆ ਗਿਆ। ਦੱਸਣਯੋਗ ਹੈ ਕਿ ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਦੇਸ਼ ’ਚ 3 ਮਈ ਤੱਕ ਦੇ ਲਈ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਨਾ ਤਾਂ ਟਰੇਨਾਂ ਚੱਲਣਗੀਆਂ ਅਤੇ ਨਾ ਬੱਸਾਂ ਅਤੇ ਨਾ ਹੀ ਹਵਾਈ ਸਫਰ ਲੋਕ ਕਰ ਪਾਉਣਗੇ।

PunjabKesari


Shyna

Content Editor

Related News