ਬਾਂਦੀਪੁਰਾ: ਮੁੱਠਭੇੜ 'ਚ ਸੁਰੱਖਿਆ ਬੱਲਾਂ ਨੇ 2 ਅੱਤਵਾਦੀ ਕੀਤੇ ਢੇਰ, 1 ਜਵਾਨ ਸ਼ਹੀਦ
Thursday, Jun 14, 2018 - 09:53 AM (IST)

ਸ਼੍ਰੀਨਗਰ— ਉੱਤਰ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ 'ਚ ਸੁਰੱਖਿਆ ਬੱਲਾਂ ਨੇ ਵੀਰਵਾਰ ਨੂੰ ਮੁੱਠਭੇੜ 'ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਮੁੱਠਭੇੜ 'ਚ ਇਕ ਸੈਨਿਕ ਸ਼ਹੀਦ ਹੋ ਗਿਆ। ਰੱਖਿਆ ਮੰਤਰਾਲੇ ਦੇ ਅਧਿਕਾਰੀ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸੁਰੱਖਿਆ ਬੱਲਾਂ ਦੇ ਜਵਾਨਾਂ ਨੇ ਵੀਰਵਾਰ ਦੀ ਸਵੇਰ ਬਾਂਦੀਪੁਰਾ 'ਚ ਪਨਾਰ ਦੇ ਜੰਗਲਾਂ 'ਚ ਅੱਤਵਾਦੀਆਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਜਾਣਕਾਰੀ ਮੁਤਾਬਕ ਸੁਰੱਖਿਆ ਬੱਲਾਂ ਦੇ ਜਵਾਨ ਜਦੋਂ ਜੰਗਲਾਂ ਵੱਲ ਵਧ ਰਹੇ ਸਨ ਤਾਂ ਅੱਤਵਾਦੀਆਂ ਨੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬੱਲਾਂ ਨੇ ਜਵਾਬ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮੁੱਠਭੇੜ 'ਚ ਇਕ ਸੈਨਿਕ ਵੀ ਸ਼ਹੀਦ ਹੋ ਗਿਆ।