ਹਿਮਾਚਲ ਦੇ 27ਵੇਂ ਰਾਜਪਾਲ ਦੇ ਰੂਪ ’ਚ ਬੰਡਾਰੂ ਦੱਤਾਤ੍ਰੇਅ ਨੇ ਅੱਜ ਚੁੱਕੀ ਸਹੁੰ

09/11/2019 6:20:41 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ’ਚ ਅੱਜ ਭਾਵ ਬੁੱਧਵਾਰ ਨੂੰ ਨਵੇਂ ਰਾਜਪਾਲ ਬੰਡਾਰੂ ਦੱਤਾਤ੍ਰੇਅਨੇ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕੀ। ਸ਼ਿਮਲਾ ’ਚ ਰਾਜਭਵਨ ਦੇ ਦਰਬਾਰ ਹਾਲ ’ਚ ਆਯੋਜਿਤ ਇਸ ਸਹੁੰ ਚੁੱਕ ਸਮਾਰੋਹ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ, ਕੈਬਨਿਟ ਦੇ ਮੰਤਰੀਆਂ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਮੇਤ ਕਈ ਹੋਰ ਨੇਤਾ ਪਹੁੰਚੇ। ਹਾਈਕੋਰਟ ਦੇ ਜਸਟਿਸ ਧਰਮਚੰਦ ਚੌਧਰੀ ਨੇ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ। ਦੱਸ ਦੇਈਏ ਕਿ ਅੱਜ ਬੰਡਾਰੂ ਦੱਤਾਤ੍ਰੇਅ ਵੱਲੋਂ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕਣ ਨਾਲ ਹਿਮਾਚਲ ਨੂੰ 27ਵਾਂ ਰਾਜਪਾਲ ਮਿਲ ਗਿਆ ਹੈ। 

ਸਹੁੰ ਚੁੱਕਣ ਤੋਂ ਬਾਅਦ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸੈਰ ਸਪਾਟੇ ਰਾਹੀਂ ਦੱਖਣ ਨੂੰ ਉੱਤਰ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ। ਰਾਜਪਾਲ ਨੇ ਕਿਹਾ ਕਿ ਸੂਬੇ ’ਚ ਸਿੱਖਿਆ, ਸੰਸਕ੍ਰਿਤੀ ਅਤੇ ਸੈਰ-ਸਪਾਟਾ ਨੂੰ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁੂਰ ਰੱਖਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇਵੀ ਦੇਵਤਿਆਂ ਦੀ ਭੂਮੀ ਹੈ। ਇੱਥੋ ਦੀ ਵਿਰਾਸਤ ਨੂੰ ਜੋੜ ਕੇ ਰੱਖਣਾ ਸਾਡੀ ਪਹਿਲ ਹੋਵੇਗੀ। ਰਾਜਪਾਲ ਬੰਡਾਰੂ ਨੇ ਪੀ. ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਵੀਂ ਜ਼ਿੰਮੇਵਾਰੀ ਸੌਂਪਣ ’ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਨੂੰ 50 ਦਿਨਾਂ ’ਚ ਦੂਜਾ ਰਾਜਪਾਲ ਮਿਲਿਆ ਹੈ। ਕਲਰਾਜ ਮਿਸ਼ਰਾ ਹਿਮਾਚਲ ਦੇ 26ਵੇਂ ਰਾਜਪਾਲ ਸੀ। ਉਨ੍ਹਾਂ ਨੇ 22 ਜੁਲਾਈ 2019 ਨੂੰ ਸਹੁੰ ਚੁੱਕੀ ਸੀ। 


Iqbalkaur

Content Editor

Related News