ਹਰਿਆਣਾ ਦੇ ਰਾਜਪਾਲ ਨੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਵਧਾਈ

Monday, Sep 06, 2021 - 06:13 PM (IST)

ਹਰਿਆਣਾ ਦੇ ਰਾਜਪਾਲ ਨੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ— ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਟੋਕੀਓ ਪੈਰਾਲੰਪਿਕਸ ਸਮੇਤ ਸਾਰੇ ਪੈਰਾਲੰਪਿਕਸ ਵਿਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਖਿਡਾਰੀਆਂ ਨੇ ਦੇਸ਼ ਲਈ 19 ਤਮਗੇ ਹਾਸਲ ਕੀਤੇ ਹਨ, ਜਿਸ ਨਾਲ ਪੈਰਾਲੰਪਿਕ ਦੀ ਰੈਂਕਿੰਗ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ ਅਤੇ ਭਾਰਤ ਨੇ 24ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਇੱਥੇ ਕਿਹਾ ਕਿ ਪੈਰਾਲੰਪਿਕਸ ਵਿਚ ਇਸ ਵਾਰ 54 ਖਿਡਾਰੀਆਂ/ਐਥਲੀਟਾਂ ਨੇ ਹਿੱਸਾ ਲਿਆ, ਜਿਸ ’ਚੋਂ 19 ਖਿਡਾਰੀ ਹਰਿਆਣਾ ਤੋਂ ਹਨ। ਇਨ੍ਹਾਂ ਖੇਡਾਂ ’ਚ ਭਾਰਤ ਨੇ 19 ਤਮਗੇ ਹਾਸਲ ਕੀਤੇ ਹਨ, ਜਿਸ ’ਚ 6 ਤਮਗੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 

PunjabKesari

ਰਾਜਪਾਲ ਨੇ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਤੋਂ ਪ੍ਰਭਾਵਿਤ ਹੋ ਕੇ ਪ੍ਰਦੇਸ਼ ਦੇ ਨੌਜਵਾਨ ਉਤਸ਼ਾਹਿਤ ਹੋਏ ਹਨ, ਜਿਸ ਦੀ ਬਦੌਲਤ ਉਨ੍ਹਾਂ ਨੇ ਓਲੰਪਿਕ ਅਤੇ ਪੈਰਾਲੰਪਿਕਸ ਵਿਚ ਸਭ ਤੋਂ ਵੱਧ ਤਮਗੇ ਹਾਸਲ ਕੀਤੇ ਹਨ। ਦੱਤਾਤ੍ਰੇਯ ਨੇ ਕਿਹਾ ਕਿ ਖੇਡਾਂ ਦਾ ਸਭ ਤੋਂ ਵੱਡੇ ਮੁਕਾਬਲੇ ’ਚ ਹਰਿਆਣਾ ਦੇ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਨਾਲ ਨਾ ਸਿਰਫ਼ ਹਰਿਆਣਾ ਦੇ ਨੌਜਵਾਨ ਸਗੋਂ ਪੂਰੇ ਦੇਸ਼ ਦੇ ਨੌਜਵਾਨ ਖੇਡਾਂ ਪ੍ਰਤੀ ਆਕਰਸ਼ਿਤ ਹੋਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣਾ ਕਰੀਅਰ ਬਣਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਹਰਿਆਣਾ ਖੇਡਾਂ ਦੇ ਹੱਬ ਦੇ ਰੂਪ ’ਚ ਵਿਕਸਿਤ ਹੋ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਵਿੱਖ ਵਿਚ ਹੋਣ ਵਾਲੀਆਂ ਏਸ਼ੀਅਨ ਅਤੇ ਕਾਮਨਵੈੱਲਥ ਖੇਡਾਂ ’ਚ ਵਧੇਰੇ ਤਿਆਰੀ ਨਾਲ ਖਿਡਾਰੀ ਹਿੱਸਾ ਲੈਣਗੇ ਅਤੇ ਦੇਸ਼ ਲਈ ਵੱਧ ਤਮਗੇ ਜਿੱਤਣਗੇ।


author

Tanu

Content Editor

Related News