ਮਾਂ ਵਿੰਧਯਵਾਸਿਨੀ ਦੇ ਚਰਣ ਸਪਰਸ਼ ’ਤੇ ਪਾਬੰਦੀ

Tuesday, Oct 10, 2023 - 12:54 PM (IST)

ਮਿਰਜ਼ਾਪੁਰ, (ਯੂ. ਐੱਨ. ਆਈ.)– ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਦੇ ਵਿੰਧਿਆਚਲ ਧਾਮ ਵਿਚ ਨਰਾਤਿਆਂ ਦੇ ਮੇਲੇ ਵਿਚ ਗਰਭਗ੍ਰਹਿ ਵਿਚ ਵਿੰਧਯ ਖੇਤਰ ਦੀ ਅਧਿਸ਼ਠਾਤਰੀ ਦੇਵੀ ਮਾਂ ਵਿੰਧਯਵਾਸਿਨੀ ਦੇ ਦਰਸ਼ਨ ਪੂਜਾ ਦੌਰਾਨ ਚਰਣ ਸਪਰਸ਼ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਵੀ. ਆਈ. ਪੀ. ’ਤੇ ਵੀ ਲਾਗੂ ਰਹੇਗੀ। ਵਿਸ਼ਵ ਪ੍ਰਸਿੱਧ ਨਰਾਤਿਆ ਦਾ ਮੇਲਾ 15 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਇਸ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਹੈ।

ਡੀ. ਸੀ. ਪ੍ਰਿਯੰਕਾ ਨਿਰੰਜਨ ਅਤੇ ਅਧਿਕਾਰੀਆਂ ਨਾਲ ਵਿੰਧਿਆ ਪੰਡਾ ਸਮਾਜ ਦੇ ਅਹੁਦੇਦਾਰਾਂ ਨਾਲ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਨਾਲ ਹੀ ਨਾਲ ਰੋਜ਼ਾਨਾ ਦੇ ਕੰਮਾਂ ਵਿਚ ਲੋਕਾਂ ਲਈ ਡ੍ਰੈਸ ਕੋਡ ਲਾਗੂ ਕੀਤਾ ਗਿਆ ਹੈ। ਇਹ ਸਥਾਨਕ ਪੁਰੋਹਿਤ ਪੰਡਿਆਂ ’ਤੇ ਲਾਗੂ ਹੋਵੇਗਾ।


Rakesh

Content Editor

Related News