ਨਾਗਾਲੈਂਡ ''ਚ ਕੁੱਤਿਆਂ ਦੇ ਮੀਟ ਦੀ ਵਿਕਰੀ ਤੇ ਖਾਣ ’ਤੇ ਪਾਬੰਦੀ

07/04/2020 3:38:59 AM

ਕੋਹਿਮਾ- ਨਾਗਾਲੈਂਡ ਸਰਕਾਰ ਨੇ ਸ਼ੁੱਕਰਵਾਰ ਨੂੰ ਕੁੱਤਿਆਂ ਦੇ ਮੀਟ ਦੀ ਵਿਕਰੀ ਤੇ ਖਾਣ 'ਤੇ ਪਾਬੰਦੀ ਲਗਾ ਦਿੱਤੀ। ਜਾਨਵਰਾਂ ਦੇ ਨਾਲ ਬੇਰਹਿਮੀ ਦੇ ਨਾਲ ਕਰੂਰਤਾ ਨੂੰ ਲੈ ਕੇ ਚਿੰਤਾਵਾਂ ਵਿਚ ਇਹ ਅਹਿਮ ਫੈਸਲਾ ਲਿਆ ਹੈ। ਸੂਬੇ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਐਨ ਕਰੋਨੂ ਨੇ ਦੱਸਿਆ ਕਿ ਕੁੱਤਿਆਂ ਦੇ ਵਪਾਰਕ ਆਯਾਤ ਤੇ ਵਪਾਰ 'ਤੇ ਕੁੱਤਿਆਂ ਦੇ ਮੀਟ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਸੂਬਾ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਗਿਆ। ਇਹ ਰੋਕ ਕੁੱਤੇ ਦੇ ਪਕੇ ਹੋਏ ਤੇ ਕੱਚੇ ਦੋਵਾਂ ਤਰ੍ਹਾਂ ਦੇ ਮੀਟ 'ਤੇ ਲੱਗੀ ਹੈ। ਸਰਕਾਰ ਦੇ ਬੁਲਾਰੇ ਕਰੋਨੂ ਨੇ ਦੱਸਿਆ ਕਿ ਸੂਬਾ ਮੰਤਰੀ ਮੰਡਲ ਨੇ ਇਹ ਫੈਸਲਾ ਵੇਚਣ ਦੇ ਲਈ ਦੂਜੇ ਸੂਬਿਆਂ ਤੋਂ ਕੁੱਤਿਆਂ ਨੂੰ ਲਿਆਉਣ ਦੇ ਖਤਰਿਆਂ ਨੂੰ ਦੇਖਦੇ ਹੋਏ ਤੇ ਪਸ਼ੂ ਕਰੂਰਤਾ ਰੋਕੂ ਐਕਟ 1960 ਦੇ ਅਨੁਸਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਰਾਂ ਦੇ ਵਪਾਰ ਆਯਾਤ ਤੇ ਵਪਾਰ 'ਤੇ ਪਾਬੰਦੀ ਲਗਾਉਣ ਦਾ ਵੀ ਫੈਸਲਾ ਲਿਆ। ਉਨ੍ਹਾਂ ਨੇ ਦੱਸਿਆ ਕਿ ਖੇਤਰ 'ਚ ਸਵਾਈਨ ਫਲੂ ਦੇ ਪ੍ਰਕੋਪ ਦੇ ਬਾਅਦ ਸੂਬੇ ਨੇ ਪਹਿਲਾਂ ਹੀ ਸੂਰਾਂ 'ਤੇ ਰੋਕ ਲਗਾ ਦਿੱਤੀ ਸੀ ਤੇ ਮੰਤਰੀ ਮੰਡਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ।


Gurdeep Singh

Content Editor

Related News