ਕੇਂਦਰ ਨਾਲ ਮੀਟਿੰਗ 'ਚ ਸਰਕਾਰ ਨੇ ਪਟਾਕਿਆਂ ਤੇ ਡੀਜ਼ਲ ਬੱਸਾਂ 'ਤੇ ਮੁਕੰਮਲ ਪਾਬੰਦੀ ਦੀ ਕੀਤੀ ਅਪੀਲ

Saturday, Oct 21, 2023 - 09:48 AM (IST)

ਕੇਂਦਰ ਨਾਲ ਮੀਟਿੰਗ 'ਚ ਸਰਕਾਰ ਨੇ ਪਟਾਕਿਆਂ ਤੇ ਡੀਜ਼ਲ ਬੱਸਾਂ 'ਤੇ ਮੁਕੰਮਲ ਪਾਬੰਦੀ ਦੀ ਕੀਤੀ ਅਪੀਲ

ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਨਾਲ ਸ਼ੁੱਕਰਵਾਰ ਹੋਈ ਸੂਬਿਆਂ ਦੀ ਸਾਂਝੀ ਮੀਟਿੰਗ ’ਚ ਕੇਜਰੀਵਾਲ ਸਰਕਾਰ ਨੇ ਕੇਂਦਰੀ ਵਾਤਾਵਰਣ ਮੰਤਰਾਲਾ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਪਟਾਕਿਆਂ ਨੂੰ ਸਾੜਨ ਅਤੇ ਡੀਜ਼ਲ ਬੱਸਾਂ ਚਲਾਉਣ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਣ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਦਿੱਲੀ ਸਰਕਾਰ ਨੇ ਪੂਰੇ ਐੱਨ. ਸੀ. ਆਰ. ਖੇਤਰ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਉਪਾਅ ਸੁਝਾਏ।ਇਸ ਤੋਂ ਪਹਿਲਾਂ ਰਾਏ ਨੇ ਕੇਂਦਰ ਨੂੰ ਐੱਨ. ਸੀ. ਆਰ. ਨਾਲ ਜੁੜੇ ਸਭ ਸੂਬਿਆਂ ਨੂੰ ਸਰਦੀਆਂ ਦੌਰਾਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਕਾਰਜ ਯੋਜਨਾ ਤਿਆਰ ਕਰਨ ਲਈ ਉਨ੍ਹਾਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਯਾਦਵ ਨੂੰ ਲਿਖੀ ਚਿੱਠੀ ਵਿੱਚ ਰਾਏ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਸਰਦੀਆਂ ਦੌਰਾਨ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ ਪਰ ਇਹ ਕਦਮ ਉਦੋਂ ਤੱਕ ਕਾਰਗਰ ਨਹੀਂ ਹੋਣਗੇ ਜਦੋਂ ਤੱਕ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਐੱਨ. ਸੀ. ਆਰ. ਇਲਾਕੇ ਵਿੱਚ ਪ੍ਰਦੂਸ਼ਣ ਦੇ ਸੋਮਿਆਂ ਵਲ ਧਿਆਨ ਦਿੰਦੇ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ. ਐਸ.. ਈ), ਦੀ ਇੱਕ ਰਿਪੋਰਟ ਦੇ ਅਨੁਸਾਰ ਦਿੱਲੀ ਵਿੱਚ 31 ਫ਼ੀਸਦੀ ਹਵਾ ਦਾ ਪ੍ਰਦੂਸ਼ਣ ਰਾਸ਼ਟਰੀ ਰਾਜਧਾਨੀ ਦੇ ਸੋਮਿਆਂ ਤੋਂ ਪੈਦਾ ਹੁੰਦਾ ਹੈ ਜਦੋਂ ਕਿ 69 ਫ਼ੀਸਦੀ ਐਨ.ਸੀ. ਅਾਰ.ਤੋਂ ਆਉਂਦਾ ਹੈ। ਇਹ ਸੂਬਿਆਂ ਦੇ ਸੋਮਿਆਂ ਤੋਂ ਪੈਦਾ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News