ਦਿੱਲੀ ਜਾ ਰਹੇ ਕਿਸਾਨਾਂ ਨੂੰ ਰਾਜੇਵਾਲ ਦੀ ਅਪੀਲ- ਸ਼ਾਂਤੀ ਬਣਾ ਕੇ ਰੱਖੋ

Saturday, Jan 30, 2021 - 12:39 PM (IST)

ਦਿੱਲੀ ਜਾ ਰਹੇ ਕਿਸਾਨਾਂ ਨੂੰ ਰਾਜੇਵਾਲ ਦੀ ਅਪੀਲ- ਸ਼ਾਂਤੀ ਬਣਾ ਕੇ ਰੱਖੋ

ਚੰਡੀਗੜ੍ਹ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਡਟੇ ਹੋਏ ਹਨ। ਕਿਸਾਨ ਅੰਦੋਲਨ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਕਿਸਾਨ ਭਵਨ ਤੋਂ ਪ੍ਰੈੱਸ ਕਾਨਫਰੰਸ ਕੀਤੀ। ਰਾਜੇਵਾਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ’ਚ ਕਿਸਾਨ ਅੰਦੋਲਨ ਲਿਖਿਆ ਜਾਵੇਗਾ। ਦੁਨੀਆ ਇਸ ਅੰਦੋਲਨ ਨੂੰ ਵੇਖ ਰਹੀ ਹੈ। ਉਨ੍ਹਾਂ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਭੜਕਾਹਟ ਵਿਚ ਨਾ ਆਉਣ, ਸ਼ਾਂਤੀ ਬਣਾ ਕੇ ਰੱਖਣ। ਅੰਦੋਲਨ ’ਚ ਕੋਈ ਛੋਟਾ ਜਾਂ ਵੱਡਾ ਨਹੀਂ ਹੈ, ਅਸੀਂ ਸਾਰੇ ਇਕ ਹਾਂ। ਇਹ ਪਹਿਲਾਂ ਅੰਦੋਲਨ ਹੈ, ਜਿਹੜਾ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਲੜਿਆ ਜਾ ਰਿਹਾ ਹੈ। ਅਸੀਂ ਉੱਥੇ ਕੋਈ ਯੁੱਧ ਨਹੀਂ ਲੜ ਰਹੇ। ਸਾਨੂੰ ਸ਼ਾਂਤੀਮਈ ਰਹਿ ਕੇ ਇਹ ਅੰਦੋਲਨ ਜਿੱਤਣਾ ਹੈ। ਜੇਕਰ ਅਸੀਂ ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇ। 

ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਮੁੜ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ ਨੇ ਬੰਨ੍ਹੀ ‘ਕੇਸਰੀ ਪੱਗ’, ਦਿੱਤਾ ਖ਼ਾਸ ਸੁਨੇਹਾ

ਰਾਜੇਵਾਲ ਨੇ ਕਿਹਾ ਕਿ ਲਾਲ ਕਿਲ੍ਹੇ ਅਤੇ ਸਿੰਘੂ ਦੀ ਹਿੰਸਾ ਪਿੱਛੇ ਸਰਕਾਰ, ਆਰ. ਐੱਸ. ਐੱਸ. ਅਤੇ ਭਾਜਪਾ ਦੀ ਇਕ ਸਾਜਿਸ਼ ਹੈ, ਅਸੀਂ ਇਸ ਤੋਂ ਚੌਕਸ ਹਾਂ। 26 ਜਨਵਰੀ ਨੂੰ ਜੋ ਹੋਇਆ, ਉਹ ਗਲਤ ਸੀ ਪਰ ਹੁਣ ਅੰਦੋਲਨ ਹੋ ਤੇਜ਼ ਹੋਰ ਗਿਆ ਹੈ। ਰਾਕੇਸ਼ ਟਿਕੈਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੀ ਸਿਫਤ ਕਰਾਂਗਾ। ਉਨ੍ਹਾਂ ਨੇ ਸਥਿਤੀ ਨੂੰ ਸੰਭਾਲਿਆ, ਨਤੀਜਾ ਇਹ ਹੋਇਆ ਕਿ ਯੂ. ਪੀ. ਵਾਲੇ ਅਤੇ ਹਰਿਆਣਾ ਵਾਲੇ ਰਾਤੋ-ਰਾਤ ਉੱਥੇ ਪਹੁੰਚ ਗਏ। ਅਸੀਂ ਟਿਕੈਤ ਦਾ ਸਨਮਾਨ ਕਰਾਂਗੇ।

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਅਸੀਂ ਜਿੱਥੇ ਬੈਠੇ ਹਾਂ, ਉੱਥੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਇਹ ਬੇਹੱਦ ਨਿੰਦਾਯੋਗ ਹੈ। ਹਰਿਆਣਾ ’ਚ ਵੀ ਇੰਟਰਨੈੱਟ ਬੰਦ ਕਰ ਦਿੱਤਾ ਹੈ। ਕਈ ਵਾਰ ਪਾਣੀ, ਬਿਜਲੀ ਬੰਦ ਕਰ ਦਿੰਦੇ ਹਨ। ਇਸ ਕਰ ਕੇ ਸਾਡੀ ਜਾਣਕਾਰੀ ਲੋਕਾਂ ਤੱਕ ਨਹੀਂ ਜਾ ਰਹੀ। 

ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ


author

Tanu

Content Editor

Related News