ਬਾਲਾਕੋਟ ਏਅਰ ਸਟਰਾਈਕ ਦੇ ਹੀਰੋ ਅਭਿਨੰਦਨ ਨੂੰ ਮਿਲ ਸਕਦਾ ਹੈ ਵੀਰ ਚੱਕਰ

Thursday, Aug 08, 2019 - 10:25 AM (IST)

ਬਾਲਾਕੋਟ ਏਅਰ ਸਟਰਾਈਕ ਦੇ ਹੀਰੋ ਅਭਿਨੰਦਨ ਨੂੰ ਮਿਲ ਸਕਦਾ ਹੈ ਵੀਰ ਚੱਕਰ

ਨਵੀਂ ਦਿੱਲੀ— ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ 'ਚ ਕੀਤੀ ਗਈ ਅੱਤਵਾਦੀ ਕੈਂਪਾਂ 'ਤੇ ਏਅਰਸਟਰਾਈਕ ਤੋਂ ਬਾਅਦ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਪਾਕਿਸਤਾਨੀ ਐੱਫ-16 ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਮਾਮਲੇ ਤੋਂ ਜਾਣਕਾਰ 2 ਅਧਿਕਾਰੀਆਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾ ਸਕਦਾ ਹੈ। ਅੱਤਵਾਦੀ ਕੈਂਪਾਂ 'ਤੇ ਬੰਬਬਾਰੀ ਕਰਨ ਵਾਲੇ ਮਿਰਾਜ-2000 ਦੇ ਪਾਇਲਟਾਂ ਨੂੰ ਵੀ ਹਵਾਈ ਫੌਜ ਮੈਡਲ ਦਿੱਤਾ ਜਾ ਸਕਦਾ ਹੈ।

ਤੀਜਾ ਵੱਡਾ ਯੁੱਧ ਸਮੇਂ ਦਿੱਤਾ ਜਾਣ ਵਾਲਾ ਵੀਰਤਾ ਪੁਰਸਕਾਰ
ਜ਼ਿਕਰਯੋਗ ਹੈ ਕਿ ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਯੁੱਧ ਦੇ ਸਮੇਂ ਦਿੱਤਾ ਜਾਣ ਵਾਲਾ ਵੀਰਤਾ ਪੁਰਸਕਾਰ ਹੈ। ਇਹ ਸਨਮਾਨ ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਵੀਰਤਾ 'ਚ ਇਹ ਮਹਾਵੀਰ ਚੱਕਰ ਤੋਂ ਬਾਅਦ ਆਉਂਦਾ ਹੈ। ਇਕ ਦੂਜੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਅਭਿਨੰਦਨ ਸੱਟਾਂ ਤੋਂ ਉਭਰ ਰਹੇ ਹਨ। ਉਹ ਪਹਿਲੇ ਸ਼੍ਰੀਨਗਰ ਏਅਰਬੇਸ 'ਤੇ ਹਵਾਈ ਫੌਜ ਦੇ ਨੰਬਰ 51 ਸਕੁਆਰਡਨ ਨਾਲ ਤਾਇਨਾਤ ਸਨ ਪਰ ਸੁਰੱਖਿਆ ਕਾਰਨਾਂ ਤੋਂ ਕੁਝ ਮਹੀਨੇ ਪਹਿਲਾਂ ਦੂਜੇ ਬੇਸ 'ਚ ਲਿਜਾਇਆ ਗਿਆ।

60 ਘੰਟੇ ਪਾਕਿਸਤਾਨ ਦੀ ਕੈਦ 'ਚ ਰਹੇ ਅਭਿਨੰਦਨ
ਏਅਰ ਵਾਈਸ ਮਾਰਸ਼ਲ ਮਨਮੋਹਨ ਬਹਾਦਰ (ਰਿਟਾਇਰਡ) ਨੇ ਕਿਹਾ ਕਿ ਜੇਕਰ ਆਜ਼ਾਦੀ ਦਿਵਸ 'ਤੇ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਇਹ ਲੜਾਕੂ ਪਾਇਲਟਾਂ ਵਲੋਂ ਦਿਖਾਏ ਗਏ ਸ਼ੌਰਿਆ ਅਤੇ ਸਾਹਸ ਦੀ ਪ੍ਰਵਾਨਗੀ ਹੋਵੇਗੀ। ਜ਼ਿਕਰਯੋਗ ਹੈ ਕਿ ਅਭਿਨੰਦਨ ਵਰਤਮਾਨ ਨੇ ਮਿਗ-21 ਨਾਲ ਪਾਕਿਸਤਾਨੀ ਐੱਫ-16 ਨੂੰ ਮਾਰ ਸੁੱਟਿਆ ਸੀ। ਅਭਿਨੰਦਨ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ ਨੂੰ ਦੌੜਾਉਂਦੇ ਹੋਏ ਪਾਕਿਸਤਾਨੀ ਖੇਤਰ 'ਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਪਾਕਿਸਤਾਨ 'ਚ ਕਰੀਬ 60 ਘੰਟੇ ਬਿਤਾਉਣ ਤੋਂ ਬਾਅਦ ਅਭਿਨੰਦਨ ਵਰਤਮਾਨ ਨੇ ਵਾਹਗਾ ਬਾਰਡਰ ਦੇ ਰਸਤੇ ਭਾਰਤ ਦੀ ਜ਼ਮੀਨ 'ਤੇ ਪੈਰ ਰੱਖਿਆ ਸੀ।

ਫਰਵਰੀ ਮਹੀਨੇ ਅੱਤਵਾਦੀ ਕੈਂਪਾਂ 'ਤੇ ਕੀਤਾ ਹਮਲਾ
ਫਰਵਰੀ ਮਹੀਨੇ ਦੇ ਅੰਤ 'ਚ ਭਾਰਤੀ ਹਵਾਈ ਫੌਜ ਦੇ 12 ਮਿਰਾਜ-2000 ਜੈਟਸ ਨੇ ਕੰਟਰੋਲ ਰੇਖਾ ਪਾਰ ਕਰ ਕੇ ਅਤੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਵਲੋਂ ਸੰਚਾਲਤ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ ਸੀ। ਇਸ ਏਅਰਸਟਰਾਈਕ 'ਚ ਕਈ ਅੱਤਵਾਦੀ ਮਾਰੇ ਗਏ ਸਨ।


author

DIsha

Content Editor

Related News