ਬਖਸ਼ੀਸ਼ ਸਿੰਘ ਦੀ ਵੀਡੀਓ ''ਤੇ ਰਾਹੁਲ ਦਾ ਤੰਜ਼- ''ਉਹ ਤਾਂ ਈਮਾਨਦਾਰ ਵਿਅਕਤੀ ਨੇ''

10/21/2019 2:11:38 PM

ਨਵੀਂ ਦਿੱਲੀ (ਭਾਸ਼ਾ)— ਈ. ਵੀ. ਐੱਮ. ਨੂੰ ਲੈ ਕੇ ਹਰਿਆਣਾ ਵਿਚ ਸੱਤਾਧਾਰੀ ਭਾਜਪਾ ਦੇ ਵਿਧਾਇਕ ਅਤੇ ਉਮੀਦਵਾਰ ਬਖਸ਼ੀਸ਼ ਸਿੰਘ ਵਿਰਕ ਦੀ ਵਿਵਾਦਪੂਰਨ ਟਿੱਪਣੀ ਵਾਲੇ ਵੀਡੀਓ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਤੰਜ਼ ਕੱਸਿਆ ਕਿ ਬਖਸ਼ੀਸ਼ ਸਿੰਘ ਭਾਜਪਾ ਵਿਚ ਸਭ ਤੋਂ ਈਮਾਨਦਾਰ ਵਿਅਕਤੀ ਹਨ। ਰਾਹੁਲ ਨੇ ਬਖਸ਼ੀਸ਼ ਸਿੰਘ ਦੀ ਟਿੱਪਣੀ ਵਾਲਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ''ਇਹ ਭਾਜਪਾ 'ਚ ਸਭ ਤੋਂ ਈਮਾਨਦਾਰ ਵਿਅਕਤੀ ਹਨ।'' 

 

ਵਿਰਕ ਦੀ ਟਿੱਪਣੀ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਵਿਧਾਨ ਸਭਾ ਖੇਤਰ ਵਿਚ ਸੁਧਾਰਾਤਮਕ ਕਾਰਵਾਈ ਲਈ ਇਕ ਵਿਸ਼ੇਸ਼ ਸੁਪਰਵਾਈਜ਼ਰ ਨਿਯੁਕਤ ਕਰ ਦਿੱਤਾ ਹੈ। ਵੀਡੀਓ ਵਿਚ ਕਰਨਾਲ ਦੀ ਅਸੰਧ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਲੋਕਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਬਟਨ ਜਿਹੜਾ ਮਰਜ਼ੀ ਦਬਾ ਲਵੋ, ਨਿਕਲਾ ਫੁੱਲ ਹੀ ਹੈ।' ਹਾਲਾਂਕਿ ਸਿੰਘ ਨੇ ਇਸ ਨੂੰ ਫਰਜ਼ੀ ਵੀਡੀਓ ਦੱਸਿਆ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ।


Tanu

Edited By Tanu