ਹਰਿਆਣਾ ਦਾ ਬਹਾਦੁਰਗੜ੍ਹ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਦਿੱਲੀ ਦੂਜੇ ਨੰਬਰ ’ਤੇ

Monday, Nov 18, 2024 - 11:23 AM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਐਤਵਾਰ ਨੂੰ ਹੋਰ ਵਿਗੜ ਗਈ ਅਤੇ ਹਵਾ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) 441 ’ਤੇ ਰਿਹਾ, ਜਿਸ ਨਾਲ ਦਿੱਲੀ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ।ਰਾਸ਼ਟਰੀ ਰਾਜਧਾਨੀ ਦਾ ਏ. ਕਿਊ. ਆਈ. ਸ਼ਾਮ 4 ਵਜੇ 441 ਰਿਕਾਰਡ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿਚ ਆਉਂਦਾ ਹੈ। ਸ਼ਨੀਵਾਰ ਨੂੰ ਏ. ਕਿਊ. ਆਈ. 417 ਸੀ। ਦੇਸ਼ ਦੇ 4 ਸ਼ਹਿਰਾਂ ਵਿਚ ਏ. ਕਿਊ. ਆਈ. ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤਾ ਗਿਆ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ, ਹਰਿਆਣਾ ਦੇ ਬਹਾਦੁਰਗੜ੍ਹ ਵਿਚ ਸਭ ਤੋਂ ਵੱਧ ਏ. ਕਿਊ. ਆਈ. 445 ਰਿਹਾ। ਇਸ ਤੋਂ ਬਾਅਦ ਦਿੱਲੀ ਵਿਚ 441, ਹਰਿਆਣਾ ਦੇ ਭਿਵਾਨੀ ਵਿਚ 415 ਅਤੇ ਰਾਜਸਥਾਨ ਦੇ ਬੀਕਾਨੇਰ ਵਿਚ 404 ਦਰਜ ਕੀਤਾ ਗਿਆ। ਦਿੱਲੀ ਦੇ 40 ਨਿਗਰਾਨੀ ਸਟੇਸ਼ਨਾਂ ਵਿਚੋਂ ਸੀ. ਪੀ. ਸੀ. ਬੀ. ਵੱਲੋਂ ਸਾਂਝੇ ਕੀਤੇ ਗਏ 32 ਸਟੇਸ਼ਨਾਂ ਦੇ ਅੰਕੜਿਆਂ ਮੁਤਾਬਕ 32 ਸਟੇਸ਼ਨਾਂ ਵਿਚ ਹਵਾ ਦੀ ਗੁਣਵੱਤਾ ਨੂੰ ‘ਗੰਭੀਰ ਸ਼੍ਰੇਣੀ’ ਵਿਚ ਦਰਜ ਕੀਤਾ, ਜਿਨ੍ਹਾਂ ਵਿਚ ਏ. ਕਿਊ. ਆਈ. ਦਾ ਪੱਧਰ 400 ਤੋਂ ਉੱਪਰ ਰਿਹਾ।


Tanu

Content Editor

Related News