ਦੇਸ਼ ’ਚ ਸਾਰੇ ਸਕੂਲਾਂ ਦਾ ਹੋਵੇਗਾ ਸੁਰੱਖਿਆ ਆਡਿਟ, ਸਿੱਖਿਆ ਮੰਤਰਾਲਾ ਦਾ ਨਿਰਦੇਸ਼

Saturday, Jul 26, 2025 - 08:47 PM (IST)

ਦੇਸ਼ ’ਚ ਸਾਰੇ ਸਕੂਲਾਂ ਦਾ ਹੋਵੇਗਾ ਸੁਰੱਖਿਆ ਆਡਿਟ, ਸਿੱਖਿਆ ਮੰਤਰਾਲਾ ਦਾ ਨਿਰਦੇਸ਼

ਨਵੀਂ ਦਿੱਲੀ, (ਭਾਸ਼ਾ)- ਸਿੱਖਿਆ ਮੰਤਰਾਲਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਜਾਰੀ ਕਰ ਕੇ ਸਕੂਲਾਂ ਵਿਚ ਬੱਚਿਆਂ ਨਾਲ ਸਬੰਧਤ ਢਾਂਚੇ ਅਤੇ ਸੁਰੱਖਿਆ ਵਿਧੀਆਂ ਦਾ ਆਡਿਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੱਖਿਆ ਮੰਤਰਾਲਾ ਨੇ ਸਕੂਲਾਂ ਨੂੰ ਇਮਾਰਤਾਂ ਦੀ ਢਾਂਚਾਗਤ ਮਜ਼ਬੂਤੀ ਨੂੰ ਯਕੀਨੀ ਬਣਾਉਣ ਨੂੰ ਵੀ ਕਿਹਾ ਹੈ। ਇਹ ਕਦਮ ਰਾਜਸਥਾਨ ਦੇ ਝਾਲਾਵਾੜ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਇਕ ਸਰਕਾਰੀ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਦੇ ਇਕ ਦਿਨ ਬਾਅਦ ਚੁੱਕਿਆ ਗਿਆ ਹੈ। ਰਾਜਸਥਾਨ ਵਿਚ ਸਕੂਲ ਹਾਦਸੇ ਵਿਚ 7 ਬੱਚਿਆਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ।

ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਇਸ ਵਿਚ ਰਾਸ਼ਟਰੀ ਸੁਰੱਖਿਆ ਕੋਡ ਦੇ ਅਨੁਸਾਰ ਸਕੂਲਾਂ ਅਤੇ ਬੱਚਿਆਂ ਨਾਲ ਸਬੰਧਤ ਢਾਂਚਿਆਂ ਦਾ ਲਾਜ਼ਮੀ ਸੁਰੱਖਿਆ ਆਡਿਟ, ਐਮਰਜੈਂਸੀ ਤਿਆਰੀਆਂ ਲਈ ਸਟਾਫ ਅਤੇ ਵਿਦਿਆਰਥੀਆਂ ਦੀ ਸਿਖਲਾਈ ਆਦਿ ਸ਼ਾਮਲ ਹਨ।


author

Rakesh

Content Editor

Related News