ਬਾਗੇਸ਼ਵਰ ਵਾਲੇ ਬਾਬਾ ਦੇ ਮੂੰਹ ''ਤੇ ਵਗ੍ਹਾ ਕੇ ਮਾਰਿਆ ਫੋਨ, ਹਮਲੇ ਤੋਂ ਬਾਅਦ ਪੁਲਸ ਦੇ ਹੱਥ-ਪੈਰ ਫੁੱਲੇ

Tuesday, Nov 26, 2024 - 03:59 PM (IST)

ਬਾਗੇਸ਼ਵਰ ਵਾਲੇ ਬਾਬਾ ਦੇ ਮੂੰਹ ''ਤੇ ਵਗ੍ਹਾ ਕੇ ਮਾਰਿਆ ਫੋਨ, ਹਮਲੇ ਤੋਂ ਬਾਅਦ ਪੁਲਸ ਦੇ ਹੱਥ-ਪੈਰ ਫੁੱਲੇ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਬਾਬਾ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ 'ਤੇ ਹਮਲਾ ਹੋਇਆ ਹੈ। ਧਰਿੰਦਰ ਸ਼ਾਸਤਰੀ 'ਤੇ ਜਨਤਾ ਦਰਸ਼ਨ ਅਤੇ ਪੈਦਲ ਯਾਤਰਾ ਦੌਰਾਨ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਮਾਊਰਾਣੀਪੁਰ 'ਚ ਯਾਤਰਾ ਦੌਰਾਨ ਉਸ 'ਤੇ ਫੁੱਲਾਂ ਸਮੇਤ ਇਕ ਮੋਬਾਇਲ ਵੀ ਸੁੱਟਿਆ ਗਿਆ। ਧੀਰੇਂਦਰ ਸ਼ਾਸਤਰੀ ਦੇ ਮੋਬਾਈਲ ਫ਼ੋਨ ਵੱਜਣ ਕਾਰਨ ਚਿਹਰੇ 'ਤੇ ਸੱਟਾਂ ਲੱਗੀਆਂ ਹਨ। ਇਸ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਹੈ। ਬਾਅਦ 'ਚ ਧੀਰੇਂਦਰ ਸ਼ਾਸਤਰੀ ਵੀ ਇਸ ਮੋਬਾਈਲ ਨੂੰ ਹੱਥ 'ਚ ਫੜ ਕੇ ਲੋਕਾਂ ਨੂੰ ਕੁਝ ਕਹਿੰਦੇ ਨਜ਼ਰ ਆਏ।

ਧੀਰੇਂਦਰ ਸ਼ਾਸਤਰੀ ਮਾਊਰਾਣੀਪੁਰ ਇਲਾਕੇ ਵਿੱਚ ਪੈਦਲ ਯਾਤਰਾ ਕਰ ਰਹੇ ਸਨ। ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਉਨ੍ਹਾਂ ਦੇ ਦਰਸ਼ਨਾਂ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ। ਉਹ ਸੰਗਤਾਂ ਨੂੰ ਨਮਸਕਾਰ ਕਰਨ ਲੱਗੇ। ਇਸ ਦੌਰਾਨ ਮੌਜੂਦ ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਵੀ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਨਾਲ ਤੁਰਦੇ ਲੋਕ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਇਸ ਦੌਰਾਨ ਕਿਸੇ ਨੇ ਫੁੱਲ 'ਚ ਛੁਪਾ ਕੇ ਬਾਬਾ 'ਤੇ ਮੋਬਾਇਲ ਫੋਨ ਨਾਲ ਹਮਲਾ ਕਰ ਦਿੱਤਾ।

ਬਾਬਾ ਬਾਗੇਸ਼ਵਰ ਨੇ ਭੀੜ ਨੂੰ ਦਿਖਾਇਆ ਮੋਬਾਈਲ

ਦੱਸਿਆ ਜਾ ਰਿਹਾ ਹੈ ਕਿ ਬਾਬਾ ਵੱਲ ਦੋ-ਤਿੰਨ ਮੋਬਾਈਲ ਫੋਨ ਸੁੱਟੇ ਗਏ। ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਨੇ ਇਨ੍ਹਾਂ ਵਿੱਚੋਂ ਕੁਝ ਮੋਬਾਈਲ ਆਪਣੇ ਹੱਥ ਵਿੱਚ ਲਏ ਅਤੇ ਭੀੜ ਨੂੰ ਦਿਖਾਏ। ਇਹ ਵੀ ਕਿਹਾ ਕਿ ਸਾਨੂੰ ਫੁੱਲਾਂ ਦੇ ਨਾਲ-ਨਾਲ ਮੋਬਾਈਲ ਫੋਨ ਵੀ ਸੁੱਟ ਕੇ ਮਾਰਿਆ ਗਿਆ। ਅੱਗੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ਮਿਲ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨਾਲ ਆਈ ਟੀਮ ਅਤੇ ਸ਼ਰਧਾਲੂਆਂ ਨੂੰ ਅੱਗੇ ਵਧਣ ਲਈ ਕਿਹਾ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਧੀਰੇਂਦਰ ਸ਼ਾਸਤਰੀ ਦੀ ਸੁਰੱਖਿਆ 'ਚ ਲੱਗੀ ਪੁਲਸ ਵੀ ਹੈਰਾਨ ਰਹਿ ਗਈ। ਹੁਣ ਪੁਲਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਤੋਂ ਬਾਅਦ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਦੀ ਸੁਰੱਖਿਆ ਵਧਾਈ ਜਾ ਸਕਦੀ ਹੈ। ਨਾਲ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਧੀਰੇਂਦਰ ਸ਼ਾਸਤਰੀ ਨੇ ਹਮਲੇ 'ਤੇ ਦਿੱਤੀ ਸਫਾਈ

ਧੀਰੇਂਦਰ ਸ਼ਾਸਤਰੀ 'ਤੇ ਹਮਲੇ ਦੀ ਸੂਚਨਾ ਸੋਸ਼ਲ ਮੀਡੀਆ 'ਤੇ ਫੈਲਣ ਤੋਂ ਬਾਅਦ ਝਾਂਸੀ ਪੁਲਸ ਨੇ ਟਵੀਟ ਅਤੇ ਸੰਦੇਸ਼ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਧੀਰੇਂਦਰ ਸ਼ਾਸਤਰੀ 'ਤੇ ਹਮਲਾ ਨਹੀਂ ਹੋਇਆ ਹੈ। ਫੁੱਲਾਂ ਦੀ ਵਰਖਾ ਦੌਰਾਨ ਮੋਬਾਈਲ ਲੱਗ ਗਿਆ ਸੀ। ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਨੇ ਬਾਅਦ ਵਿੱਚ ਲੋਕਾਂ ਨੂੰ ਦੱਸਿਆ ਕਿ ਕਿਸੇ ਸ਼ਰਧਾਲੂ ਦਾ ਮੋਬਾਈਲ ਫ਼ੋਨ ਲੱਗ ਗਿਆ ਸੀ। ਇਹ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਨਹੀਂ ਹੈ। ਇਹ ਇੱਕ ਅਧਿਆਤਮਿਕ ਯਾਤਰਾ ਹੈ, ਇੱਥੇ ਸਭ ਕੁਝ ਠੀਕ ਹੈ। ਦੋਵਾਂ ਸੂਬਿਆਂ ਦੀ ਪੁਲਸ ਵਧੀਆ ਕੰਮ ਕਰ ਰਹੀ ਹੈ।
 


author

DILSHER

Content Editor

Related News