ਬਾਗੇਸ਼ਵਰ ਬਾਬਾ ਦੀ ਫੋਟੋ ਸਾੜਨ ਦੇ ਦੋਸ਼ ਹੇਠ ਕਾਂਗਰਸੀ ਆਗੂ ਤਲਬ

Monday, Sep 14, 2026 - 07:48 AM (IST)

ਬਾਗੇਸ਼ਵਰ ਬਾਬਾ ਦੀ ਫੋਟੋ ਸਾੜਨ ਦੇ ਦੋਸ਼ ਹੇਠ ਕਾਂਗਰਸੀ ਆਗੂ ਤਲਬ

ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਕਾਂਗਰਸ ਦੇ ਜਨਰਲ ਸਕੱਤਰ ਆਸ਼ੂਤੋਸ਼ ਚੈਟਰਜੀ ਨੇ ਐਤਵਾਰ ਕਿਹਾ ਕਿ ਉਨ੍ਹਾਂ ਨੂੰ ਮਹੰਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ, ਜਿਨ੍ਹਾਂ ਨੂੰ ਬਾਗੇਸ਼ਵਰ ਬਾਬਾ ਵਜੋਂ ਜਾਣਿਆ ਜਾਂਦਾ ਹੈ, ਦੀ ਫੋਟੋ ਸਾੜਨ ਦੇ ਦੋਸ਼ ਹੇਠ ਪੁਲਸ ਨੇ ਤਲਬ ਕੀਤਾ ਹੈ। ਇਕ ਬਿਆਨ ’ਚ ਚੈਟਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਦੇ ਕਰੀਬ ਭਵਾਨੀਪੁਰ ਪੁਲਸ ਸਟੇਸ਼ਨ ਤੋਂ ਇਕ ਨੋਟਿਸ ਮਿਲਿਆ। ਉਨ੍ਹਾਂ ਸੂਬਾਈ ਕਾਂਗਰਸ ਪ੍ਰਧਾਨ ਸ਼ੁਭੰਕਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ

ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ 8 ਸਤੰਬਰ ਨੂੰ ਦੱਖਣੀ ਕੋਲਕਾਤਾ ਦੇ ਭਵਾਨੀਪੁਰ ਪੁਲਸ ਸਟੇਸ਼ਨ ਦੇ ਬਾਹਰ ਦੁਰਗਾ ਪੂਜਾ ਦੌਰਾਨ ਬੰਗਾਲੀਆਂ, ਬੰਗਾਲ ਦੀ ਸੰਸਕ੍ਰਿਤੀ ਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਸ਼ਾਸਤਰੀ ਦੀਆਂ ਟਿੱਪਣੀਆਂ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਹੈ। ਪੁਲਸ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਾਸਤਰੀ ਦੀ ਇਕ ਫੋਟੋ ਨੂੰ ਕਥਿਤ ਤੌਰ ’ਤੇ ਪੈਰਾਂ ਹੇਠ ਲਤਾੜਿਆ ਗਿਆ, ਜੁੱਤੀਆਂ ਮਾਰੀਆਂ ਗਈਆਂ ਤੇ ਬਾਅਦ ’ਚ ਸਾੜ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਲਿਆਂਦਾ ਗਿਆ ਅੰਮ੍ਰਿਤਪਾਲ, ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਕੀਤੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News