ਬਾਗੇਸ਼ਵਰ ਬਾਬਾ ਦੀ ਫੋਟੋ ਸਾੜਨ ਦੇ ਦੋਸ਼ ਹੇਠ ਕਾਂਗਰਸੀ ਆਗੂ ਗ੍ਰਿਫ਼ਤਾਰ

Saturday, Sep 12, 2026 - 08:50 AM (IST)

ਬਾਗੇਸ਼ਵਰ ਬਾਬਾ ਦੀ ਫੋਟੋ ਸਾੜਨ ਦੇ ਦੋਸ਼ ਹੇਠ ਕਾਂਗਰਸੀ ਆਗੂ ਗ੍ਰਿਫ਼ਤਾਰ

ਕੋਲਕਾਤਾ (ਏਜੰਸੀ) - ਬਾਗੇਸ਼ਵਰ ਧਾਮ ਦੇ ਮਹੰਤ ਤੇ ‘ਬਾਗੇਸ਼ਵਰ ਬਾਬਾ’ ਵਜੋਂ ਪ੍ਰਸਿੱਧ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਫੋਟੋ ਸਾੜਨ ਦੇ ਦੋਸ਼ ਹੇਠ ਪੱਛਮੀ ਬੰਗਾਲ ਦੇ ਇਕ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਕਾਂਗਰਸੀ ਆਗੂ ਦੁਰਗਾ ਪੂਜਾ ਦੌਰਾਨ ਮਾਸ ਖਾਣ ਤੋਂ ਪਰਹੇਜ਼ ਕਰਨ ਦੀ ਬੰਗਾਲ ਦੇ ਲੋਕਾਂ ਨੂੰ ਬਾਗੇਸ਼ਵਰ ਬਾਬਾ ਦੀ ਅਪੀਲ ਦਾ ਵਿਰੋਧ ਕਰ ਰਹੇ ਸਨ।

ਇਹ ਵੀ ਪੜ੍ਹੋ : ਜੈਪੁਰ ’ਚ ਵੱਡੀ ਵਾਰਦਾਤ: ਪੱਥਰ ਮਾਰ-ਮਾਰ ਵਿਅਕਤੀ ਨੇ ਕਰ 'ਤਾ ਪਤਨੀ ਤੇ 3 ਧੀਆਂ ਦਾ ਕਤਲ, ਫਿਰ ਪਿਓ ਨੂੰ...

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤਨੂ ਦਾਸ ਨੂੰ ਵੀਰਵਾਰ ਦੇਰ ਰਾਤ ਟਾਲੀਗੰਜ ਖੇਤਰ ’ਚ ਉਨ੍ਹਾਂ ਦੇ ਘਰ ਤੋਂ ਹਿਰਾਸਤ ’ਚ ਲਿਆ ਗਿਆ ਤੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਾਸਤਰੀ ਦੀ ਫੋਟੋ ਸਾੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਪੁਲਸ ਨੂੰ ਭਵਾਨੀਪੁਰ ਥਾਣੇ ਦੇ ਬਾਹਰ ਸ਼ਾਸਤਰੀ ਦੀ ਫੋਟੋ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਹ ਕਾਰਵਾਈ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ।

ਇਹ ਵੀ ਪੜ੍ਹੋ : ਪੈਕਟ ਬੰਦ ਖਾਣੇ 'ਤੇ ਲੱਗੇਗਾ ਵੱਡਾ 'Red Warning Label', ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News