ਫੁਕਰੀ ਦੇ ਚੱਕਰ ''ਚ ਗੁਆ ਬੈਠਾ ਜਾਨ ! ਫੋਟੋ ਖਿਚਵਾਉਣ ਲਈ ਟਰੇਨ ਦੀ ਛੱਤ ''ਤੇ ਜਾ ਚੜ੍ਹਿਆ ਮੁੰਡਾ, ਫ਼ਿਰ...

Saturday, Sep 05, 2026 - 11:29 AM (IST)

ਫੁਕਰੀ ਦੇ ਚੱਕਰ ''ਚ ਗੁਆ ਬੈਠਾ ਜਾਨ ! ਫੋਟੋ ਖਿਚਵਾਉਣ ਲਈ ਟਰੇਨ ਦੀ ਛੱਤ ''ਤੇ ਜਾ ਚੜ੍ਹਿਆ ਮੁੰਡਾ, ਫ਼ਿਰ...

ਠਾਣੇ (ਏਜੰਸੀ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਠਾਕੁਰਲੀ ਯਾਰਡ ਵਿਖੇ ਇਕ ਖੜ੍ਹੀ ਟਰੇਨ ਦੀ ਛੱਤ 'ਤੇ ਫੋਟੋ ਖਿਚਵਾਉਣ ਦੌਰਾਨ ਇਕ 14 ਸਾਲਾ ਮੁੰਡੇ ਦੀ ਬਿਜਲੀ ਦੀ ਤਾਰ ਦੇ ਸੰਪਰਕ 'ਚ ਆਉਣ ਕਾਰਨ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਅਧਿਕਾਰੀ ਦੇ ਅਨੁਸਾਰ, ਡੋਂਬੀਵਾਲੀ ਵੈਸਟ ਦਾ ਰਹਿਣ ਵਾਲਾ ਯੱਗ ਸੁਰੇਸ਼ ਸ਼ੈੱਟੀ ਆਪਣੇ 2 ਦੋਸਤਾਂ ਨਾਲ ਆਪਣੀ ਨਿਯਮਿਤ ਕੋਚਿੰਗ ਕਲਾਸ 'ਚ ਜਾਣ ਦੀ ਬਜਾਏ ਠਾਕੁਰਲੀ ਯਾਰਡ ਗਿਆ ਸੀ।

ਅਧਿਕਾਰੀ ਨੇ ਦੱਸਿਆ,"ਯੱਗ ਇਕ ਖੜ੍ਹੀ ਟਰੇਨ ਦੀ ਛੱਤ 'ਤੇ ਚੜ੍ਹ ਗਿਆ, ਜਦੋਂ ਕਿ ਉਸ ਦੇ ਦੋਸਤ ਹੇਠਾਂ ਖੜ੍ਹੇ ਸਨ ਅਤੇ ਆਪਣੇ ਮੋਬਾਈਲ ਫੋਨਾਂ ਨਾਲ ਫੋਟੋਆਂ ਖਿੱਚ ਰਹੇ ਸਨ। ਯੱਗ ਦਾ ਗਲਤੀ ਨਾਲ ਬਿਜਲੀ ਦੇ ਖੁੱਲ੍ਹੇ ਤਾਰ ਨਾਲ ਸੰਪਰਕ ਹੋ ਗਿਆ, ਉਹ ਉਸ ਦੇ ਬੇਹੱਦ ਕਰੀਬ ਪਹੁੰਚ ਗਿਆ। ਕਰੰਟ ਲੱਗਣ ਨਾਲ ਉਹ ਬੇਹੋਸ਼ ਹੋ ਕੇ ਟਰੇਨ ਦੀ ਛੱਤ ਤੋਂ ਹੇਠਾਂ ਡਿੱਗ ਗਿਆ।" ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਨੂੰਨਗਰ ਪੁਲਸ ਨੇ ਭਾਰਤੀ ਸਿਵਲ ਸੇਵਾਵਾਂ ਕੋਡ (BNSS) ਦੀ ਧਾਰਾ 194 ਦੇ ਤਹਿਤ ਇਕ ਦੁਰਘਟਨਾ ਮੌਤ ਰਿਪੋਰਟ (ADR) ਦਰਜ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News