ਜਾਅਲੀ ਵਸੀਅਤ ਤਿਆਰ ਕਰਵਾ ਕੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਆਰੋਪ ਹੇਠ 4 ਖ਼ਿਲਾਫ਼ ਮਾਮਲਾ ਦਰਜ
Sunday, Sep 13, 2026 - 02:46 PM (IST)
ਗੁਰਦਾਸਪੁਰ(ਹਰਜਿੰਦਰ ਸਿੰਘ ਗੋਰਾਇਆ)— ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਪੁਲਸ ਨੇ ਜਾਅਲੀ ਵਸੀਅਤ ਤਿਆਰ ਕਰਕੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਆਰੋਪ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ ਜਾਂਚ ਉਪਰੰਤ ਡੀਐਸਪੀ ਸਬ-ਡਵੀਜ਼ਨ ਦੀਨਾਨਗਰ ਵੱਲੋਂ ਕੀਤੀ ਗਈ ਇਨਕੁਆਰੀ ਦੇ ਆਧਾਰ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ-ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰਾਂ ਦੀ ਵੱਡੀ ਖੇਪ ਸਣੇ 5 ਗ੍ਰਿਫ਼ਤਾਰ
ਪੁਲਸ ਜਾਂਚ ਅਧਿਕਾਰੀ ਰਣਬੀਰ ਸਿੰਘ ਦੇ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਸਤਪ੍ਰੀਤ ਸਿੰਘ ਵਾਸੀ ਪੰਜਾਬੀ ਬਾਗ, ਸਿਵਲ ਲਾਈਨ ਪਟਿਆਲਾ ਨੇ ਦੱਸਿਆ ਕਿ ਉਸ ਦੀ ਜੱਦੀ ਜ਼ਮੀਨ-ਜਾਇਦਾਦ ਪਿੰਡ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ-2 ਵਿਖੇ ਸਥਿਤ ਹੈ। ਆਰੋਪ ਹੈ ਕਿ ਕੁਝ ਲੋਕਾਂ ਵੱਲੋ ਕਸਬਾ ਦੋਰਾਂਗਲਾ ਵਿਖੇ ਇੱਕ ਟਾਇਪਿਸਟ ਦੀ ਦੁਕਾਨ ’ਤੋ ਪਹਿਲਾ ਜਾਅਲੀ ਵਸੀਅਤ ਤਿਆਰ ਕਰਵਾਈ ਗਈ। ਇਸ ਕਥਿਤ ਜਾਅਲੀ ਵਸੀਅਤ ਦੇ ਆਧਾਰ ’ਤੇ ਸਬੰਧਤ ਜ਼ਮੀਨ ਦਾ ਇੰਤਕਾਲ ਕਰਵਾਇਆ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !
ਥਾਣਾ ਦੋਰਾਂਗਲਾ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਸਰਬਜੀਤ ਕੋਰ ,ਸੁਖਪ੍ਰੀਤ ਸਿੰਘ ਵਾਸੀਆਂਨ ਗੁਰਚਰਨ ਨਿਵਾਸ ਜਲੰਧਰ ਅਤੇ ਵਾਸੀ ਡੰਡਲ ਖੁਰਦ ਜਲੰਧਰ ਤੇ ਮਨੀ ਲਾਲ ਵਾਸੀ ਗਾਜੀ ਗੁੱਲਾ ਥਾਣਾ ਡਵੀਜਨ ਨੰ:02 ਜਲੰਧਰ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੋੜੀਂਦੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
