ਸਰਦ ਰੁੱਤ ਕਾਰਨ ਬਦਰੀਨਾਥ ਧਾਮ ਦੇ ਕਿਵਾੜ ਹੋਏ ਬੰਦ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

11/18/2023 5:25:22 PM

ਦੇਹਰਾਦੂਨ- ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਸਰਦ ਰੁੱਤ ਕਾਰਨ ਬੰਦ ਕਰ ਦਿੱਤੇ ਗਏ ਹਨ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਦੀ ਹਾਜ਼ਰੀ 'ਚ ਕਿਵਾੜ ਸ਼ਨੀਵਾਰ 3 ਵਜ ਕੇ 33 ਮਿੰਟ 'ਤੇ ਪੂਜਾ ਮਗਰੋਂ ਕਾਰਤਿਕ ਸ਼ੁਕਲ ਪੱਖ ਸ਼ਰਵਣ ਨਸ਼ਤਰ 'ਚ ਸਰਦ ਰੁੱਤ ਲਈ ਬੰਦ ਹੋ ਗਏ। ਕੁਝ ਦਿਨ ਪਹਿਲਾਂ ਹੋਈ ਬਰਫ਼ਬਾਰੀ ਮਗਰੋਂ ਕਿਵਾੜ ਬੰਦ ਹੋਣ ਦੌਰਾਨ ਅੱਜ ਮੌਸਮ ਸਾਫ ਰਿਹਾ। ਦਿਨ ਵਿਚ ਧੁੱਪ ਖਿੜੀ ਰਹੀ। 

ਇਹ ਵੀ ਪੜ੍ਹੋ-  NGT ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ 9 ਸੂਬਾ ਸਰਕਾਰਾਂ ਨੂੰ ਲਾਈ ਫਟਕਾਰ

ਕਿਵਾੜ ਬੰਦ ਹੋਣ ਮੌਕੇ ਬਦਰੀਨਾਥ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਸਿੰਘ ਦੁਆਰ ਕੰਪਲੈਕਸ 'ਚ ਗੜ੍ਹਵਾਲ ਸਕਾਟ ਦੇ ਬੈਂਡ ਦੀ ਭਗਤਮਈ ਧੁੰਨਾਂ ਨਾਲ ਸੰਪੂਰਨ ਬਦਰੀਨਾਥ ਗੂੰਜਿਆ। ਇਸ ਮੌਕੇ ਸਾਢੇ 5 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਕਿਵਾੜ ਬੰਦ ਹੋਣ ਦੇ ਗਵਾਹ ਬਣੇ। ਬਦਰੀਨਾਥ ਫੁੱਲਾਂ ਦੀ ਸੇਵਾ ਕਮੇਟੀ ਨੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਵਿਚ ਇਸ ਸਾਲ ਬਦਰੀਨਾਥ-ਕੇਦਾਰਨਾਥ ਯਾਤਰਾ ਇਤਿਹਾਸਕ ਰਹੀ ਹੈ। ਇਸ ਵਾਰ ਸਭ ਤੋਂ ਜ਼ਿਆਦਾ ਤੀਰਥ ਯਾਤਰੀ ਬਦਰੀ-ਕੇਦਾਰ ਪਹੁੰਚੇ ਹਨ। 

ਇਹ ਵੀ ਪੜ੍ਹੋ-  ਸਿਗਰਟਨੋਸ਼ੀ ਬਣ ਰਿਹੈ ਸਭ ਤੋਂ ਵੱਡ ਖ਼ਤਰਾ, ਹਰ ਸਾਲ ਹੁੰਦੀਆਂ ਹਨ 13 ਲੱਖ ਮੌਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News