ਬਦਰੀਨਾਥ, ਕੇਦਾਰਨਾਥ ਸਣੇ ਉੱਚਾਈ ਵਾਲੇ ਖੇਤਰਾਂ ''ਚ ਮੁੜ ਹੋਈ ਬਰਫ਼ਬਾਰੀ
Tuesday, Jan 27, 2026 - 11:47 AM (IST)
ਦੇਹਰਾਦੂਨ- ਉੱਤਰਾਖੰਡ ਦੇ ਉੱਚਾਈ ਵਾਲੇ ਖੇਤਰਾਂ 'ਚ ਮੰਗਲਵਾਰ ਨੂੰ ਮੁੜ ਤੋਂ ਬਰਫ਼ਬਾਰੀ ਹੋਈ। ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਪ੍ਰਦੇਸ਼ 'ਚ ਦੂਜੀ ਵਾਰ ਬਰਫ਼ਬਾਰੀ ਹੋਈ ਹੈ। ਚਮੋਲੀ ਜ਼ਿਲ੍ਹੇ 'ਚ ਬਦਰੀਨਾਥ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਕੇਦਾਰਨਾਥ ਅਤੇ ਨੇੜੇ-ਤੇੜੇ ਦੀਆਂ ਚੋਟੀਆਂ 'ਤੇ ਸੋਮਵਾਰ ਰਾਤ ਤੋਂ ਹੀ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ।
ਉਤਰਕਾਸ਼ੀ ਜ਼ਿਲ੍ਹੇ 'ਚ ਵੀ ਬੰਦਰਪੁੰਛ ਅਤੇ ਹੋਰ ਪਰਬਤਾਂ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਹੋਈ ਹੈ। ਉਤਰਕਾਸ਼ੀ ਜ਼ਿਲ੍ਹੇ 'ਚ ਗੰਗੋਤਰੀ ਅਤੇ ਯਮੁਨੋਤਰੀ ਅੰਦਰ ਉੱਤਰਾਖੰਡ 'ਚ ਦੂਜੀ ਵਾਰ ਬਰਫ਼ਬਾਰੀ ਹੋਈ ਹੈ। ਇਸ ਤੋਂ ਪਹਿਲਾਂ ਲੰਬੇ ਇੰਤਜ਼ਾਰ ਤੋਂ ਬਾਅਦ 23 ਜਨਵਰੀ ਨੂੰ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਜੰਮ ਕੇ ਬਰਫ਼ਬਾਰੀ ਹੋਈ, ਜਿਸ ਨਾਲ ਇਨ੍ਹਾਂ ਇਲਾਕਿਆਂ 'ਚ ਬਰਫ਼ ਦੀ ਇਕ ਮੋਟੀ ਚਾਦਰ ਵਿਛ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
