ਬਡਗਾਮ ''ਚ ਹੁਰੀਅਤ ਵਰਕਰ ਦੀ ਗੋਲੀ ਮਾਰ ਕੇ ਹੱਤਿਆ
Tuesday, Feb 13, 2018 - 12:14 AM (IST)
ਸ਼੍ਰੀਨਗਰ,(ਮਜੀਦ)—ਬਡਗਾਮ ਜ਼ਿਲੇ ਦੇ ਬੀਰਵਾਹ ਇਲਾਕੇ 'ਚ ਅਣਪਛਾਤੇ ਬੰਦੂਕਧਾਰੀ ਨੇ ਵੱਖਵਾਦੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਮੁਤਾਬਕ ਯੁਸੂਫ ਨਦੀਮ ਵਾਸੀ ਸੰਦੀਪੁਰਾ ਬਡਗਾਮ, ਜੋ ਬਿਜਲੀ ਵਿਕਾਸ ਵਿਭਾਗ (ਪੀ. ਡੀ. ਡੀ.) 'ਚ ਕੰਮ ਕਰਦਾ ਸੀ, ਵਾਹਨ 'ਤੇ ਸਵਾਰ ਹੋ ਕੇ ਬੀਰਵਾਹ ਤੋਂ ਬਡਗਾਮ ਜਾ ਰਿਹਾ ਸੀ।
ਇਸੇ ਦੌਰਾਨ ਇਕ ਵਿਅਕਤੀ ਉਸੇ ਵਾਹਨ 'ਚ ਸਵਾਰ ਹੋਇਆ ਅਤੇ ਵੱਖਵਾਦੀ ਵਰਕਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਗੋਲੀ ਦੀ ਆਵਾਜ਼ ਨਾਲ ਵਾਹਨ 'ਚ ਸਵਾਰ ਸਾਰੇ ਯਾਤਰੀ ਭੱਜਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਯੁਸੂਫ ਨਦੀਮ ਅੱਤਵਾਦੀ ਸੰਗਠਨ ਹਿਜ਼ਬੁਲ ਦਾ ਸਾਬਕਾ ਅੱਤਵਾਦੀ ਸੀ ਅਤੇ ਤਹਿਰੀਕ-ਏ-ਵਹਿਦਤ ਨਾਲ ਸਰਗਰਮ ਸੀ। ਇਹ ਸਮੂਹ ਹੁਰੀਅਤ ਕਾਨਫਰੰਸ ਦਾ ਹਿੱਸਾ ਹੈ।
