ਮਰੀ ਹੋਈ ਮਾਂ ਦੇ 'ਕਫ਼ਨ' ਨਾਲ ਖੇਡਦਾ ਰਿਹਾ ਮਾਸੂਮ, ਭੁੱਖ ਲੱਗਣ 'ਤੇ ਉਠਾਉਣ ਲੱਗਾ (ਵੀਡੀਓ)

Thursday, May 28, 2020 - 01:17 PM (IST)

ਪਟਨਾ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੈ, ਜਿਸ ਕਾਰਨ ਸਰਕਾਰ ਵੱਲੋਂ ਕੁਝ ਢਿੱਲ ਦੇਣ ਦੇ ਬਾਵਜੂਦ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ ਪਰ ਇਸ ਦੌਰਾਨ ਵੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਗੁਜਰਾਤ ਤੋਂ ਟ੍ਰੇਨ 'ਚ ਸਵਾਰ ਹੋਈ ਜਨਾਨੀ ਨੇ ਬਿਹਾਰ ਦੇ ਮੁਜੱਫਰਨਗਰ 'ਚ ਆਪਣੇ ਘਰ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਇਸ ਦੌਰਾਨ ਦਿਲ ਨੂੰ ਝੰਜੋੜ ਦੇਣ ਵਾਲਾ ਜੋ ਦ੍ਰਿਸ਼ ਸਾਹਮਣੇ ਆਈਆ ਹੈ,ਉਸ ਨੂੰ ਦੇਖ ਕੇ ਹਰ ਇਕ ਦੀਆਂ ਅੱਖਾਂ ਭਰ ਆਉਂਦੀਆਂ ਹਨ। 

ਦਰਅਸਲ ਆਪਣੀ ਮਾਂ ਦੀ ਮੌਤ ਤੋਂ ਬੇਖਬਰ ਮਾਸੂਮ ਪਹਿਲਾਂ ਤਾਂ ਉਹ ਮਾਂ ਦੇ ਉੱਪਰ ਪਈ ਚਾਦਰ ਨਾਲ ਖੇਡਦਾ ਰਿਹਾ ਅਤੇ ਕੁਝ ਸਮੇਂ ਬਾਅਦ ਜਦੋਂ ਭੁੱਖ ਲੱਗੀ ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਤੋਂ ਚਾਦਰ ਹਟਾ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਨੇ ਸੂਬਿਆਂ ਦੇ ਪਰਵਾਸੀ ਮਜ਼ਦੂਰਾਂ ਦੇ ਸੰਕਟ ਦੀ ਤਸਵੀਰ ਪੇਸ਼ ਕੀਤੀ ਹੈ। 

PunjabKesari

ਵੀਡੀਓ 'ਚ ਰੇਲਵੇ ਸਟੇਸ਼ਨ 'ਤੇ 2 ਬੱਚੇ ਦਿਖਾਈ ਦੇ ਰਹੇ ਹਨ, ਜਿਸ 'ਚ ਇਕ ਦੀ ਉਮਰ 2 ਸਾਲ ਅਤੇ ਦੂਜਾ ਬੱਚਾ ਥੋੜ੍ਹਾ ਵੱਡਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਉਹ ਜਨਾਨੀ ਇੰਝ ਕਿਉਂ ਲੇਟੀ ਹੋਈ ਹੈ ਪਰ ਇਸ ਵਾਇਰਲ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਜਨਾਨੀ ਮਜ਼ਦੂਰ ਟ੍ਰੇਨ ਦੀ ਮੁਸਾਫਿਰ ਸੀ। ਚਾਰ ਦਿਨਾਂ ਤੋਂ ਭੁੱਖੇ-ਪਿਆਸੇ ਰਹਿਣ ਕਾਰਨ ਉਸ ਦੀ ਮੌਤ ਹੋ ਗਈ। 

ਰੇਲਵੇ ਨੇ ਦਿੱਤੀ ਸਫਾਈ-
ਰੇਲਵੇ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਨੂੰ ਲੈ ਕੇ ਆਪਣਾ ਬਚਾਅ ਕੀਤਾ। ਉਨ੍ਹਾਂ ਨੇ ਦੱਸਿਆ ਹੈ ਕਿ 35 ਸਾਲਾਂ ਜਨਾਨੀ ਦੀ ਮੌਤ ਦਿਲ ਦੀਆਂ ਬੀਮਾਰੀਆਂ ਕਾਰਨ ਹੋਈ ਹੈ। ਰੇਲਵੇ ਨੇ ਕਿਹਾ ਹੈ ਕਿ ਸੂਰਤ ਤੋਂ ਪੂਰਨੀਆ ਜਾ ਰਹੀ ਟ੍ਰੇਨ ਸਵੇਰ ਦੇ 9 ਵੱਜ ਕੇ 17 ਮਿੰਟ 'ਤੇ ਮਾਨਸੀ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਪਹੁੰਚੀ, ਜਿੱਥੇ ਕੁਝ ਲੋਕ ਜਨਾਨੀ ਦੀ ਲਾਸ਼ ਨੂੰ ਟ੍ਰੇਨ ਤੋਂ ਉਤਾਰਦੇ ਦੇਖੇ ਗਏ। ਬਾਅਦ 'ਚ ਜਨਾਨੀ ਦੀ ਪਛਾਣ ਉਰੇਸ਼ ਖਾਤੂਨ ਦੇ ਰੂਪ 'ਚ ਹੋਈ। ਰੇਲਵੇ ਨੇ ਕਿਹਾ ਹੈ ਕਿ ਜਨਾਨੀ ਦੇ ਇਕ ਰਿਸ਼ਤੇਦਾਰ ਨੇ ਰੇਲਵੇ ਪੁਲਸ ਨੂੰ ਜੋ ਬਿਆਨ ਦਿੱਤਾ ਹੈ, ਉਸ ਦੇ ਮੁਤਾਬਕ ਉਹ ਕਟਿਹਾਰ ਦੀ ਨਿਵਾਸੀ ਸੀ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਪੀੜ੍ਹਤ ਸੀ। 22 ਮਾਰਚ ਨੂੰ ਉਸ ਦੀ ਸਰਜਰੀ ਹੋਈ ਸੀ। ਰੇਲਵੇ ਮੁਤਾਬਕ ਜਨਾਨੀ ਦੇ ਰਿਸ਼ਤੇਦਾਰ ਦੇ ਲਿਖਤੀ ਬਿਆਨ ਮੁਤਾਬਕ ਉਸ ਨੂੰ 24 ਮਈ ਨੂੰ ਛੁੱਟੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਆਪਣਾ ਸਫਰ ਸ਼ੁਰੂ ਕੀਤਾ।


Iqbalkaur

Content Editor

Related News