2 ਦਿਨ ਦੀ ਬੱਚੀ ਨੂੰ ਨਾਨਾ-ਨਾਨੀ ਨੇ ਹੀ ਦਿੱਤੀ ਦਰਦਨਾਕ ਮੌਤ, ਚਾਕੂ-ਬਲੇਡ ਨਾਲ ਕੀਤੇ 80 ਤੋਂ ਵੱਧ ਜ਼ਖਮ

10/03/2020 12:18:21 PM

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ 2 ਦਿਨਾਂ ਦੀ ਬੱਚੀ ਦੀ ਲਾਸ਼ ਮਿਲੀ ਸੀ। ਪੁਲਸ ਨੇ ਇਸ ਮਾਮਲੇ 'ਚ ਬੱਚੀ ਦੇ ਨਾਨਾ-ਨਾਨੀ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਇਨ੍ਹਾਂ ਦੀ ਧੀ ਦੇ ਇਕ ਮੁੰਡੇ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ। ਬੀਤੇ ਦਿਨੀਂ ਉਸ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਕੁਆਰੀ ਧੀ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਬਦਨਾਮੀ ਦੇ ਡਰ ਕਾਰਨ ਨਾਨਾ-ਨਾਨੀ ਨੇ ਹੀ ਉਸ ਦਾ ਕਤਲ ਕਰ ਦਿੱਤਾ।

ਨਾਨਾ-ਨਾਨੀ ਨੇ ਮਾਰਨ ਤੋਂ ਬਾਅਦ ਬੱਚੀ ਦੀ ਲਾਸ਼ ਝਾੜੀਆਂ 'ਚ ਸੁੱਟੀ
ਪੁਲਸ ਅਨੁਸਾਰ, ਨਾਨਾ-ਨਾਨੀ ਨੇ ਰਾਤ ਦੇ ਹਨ੍ਹੇਰੇ 'ਚ 2 ਦਿਨ ਦੀ ਬੱਚੀ ਨੂੰ ਪਹਿਲਾਂ ਚਾਕੂ ਅਤੇ ਬਲੇਡ ਮਾਰਿਆ ਅਤੇ ਜਦੋਂ ਬੱਚੀ ਦੀ ਮੌਤ ਹੋ ਗਈ ਤਾਂ ਰਾਤ ਦੇ ਹਨ੍ਹੇਰੇ 'ਚ ਉਸ ਦੀ ਲਾਸ਼ ਨੂੰ ਝਾੜੀਆਂ 'ਚ ਸੁੱਟ ਦਿੱਤਾ। ਦਰਅਸਲ, ਭੋਪਾਲ ਦੇ ਅਯੁੱਧਿਆ ਨਗਰ ਇਲਾਕੇ 'ਚ 2 ਦਿਨ ਦੀ ਬੱਚੀ ਦੀ ਲਾਸ਼ ਝਾੜੀਆਂ 'ਚ ਪਈ ਮਿਲੀ ਸੀ। ਬੱਚੀ ਦੀ ਲਾਸ਼ 'ਤੇ ਜ਼ਖਮ ਦੇਖ ਸ਼ੁਰੂਆਤੀ ਤੌਰ 'ਤੇ ਪੁਲਸ ਨੂੰ ਲੱਗਾ ਕਿ ਕਿਸੇ ਜਾਨਵਰ ਨੇ ਬੱਚੀ ਦੀ ਜਾਨ ਲੈ ਲਈ ਹੋਵੇਗੀ ਪਰ ਪੋਸਟਮਾਰਟਮ ਰਿਪੋਰਟ 'ਚ ਤੇਜ਼ਧਾਰ ਹਥਿਆਰ ਨਾਲ ਸੱਟ ਪਹੁੰਚਾਉਣ ਦੀ ਗੱਲ ਸਾਹਮਣੇ ਆਈ।

ਬੱਚੀ ਦੇ ਸਰੀਰ 'ਤੇ 80 ਤੋਂ ਵੱਧ ਜ਼ਖਮ
ਪੋਸਟਮਾਰਟਮ ਰਿਪੋਰਟ ਅਨੁਸਾਰ ਬੱਚੀ ਦੇ ਸਰੀਰ 'ਤੇ 80 ਤੋਂ ਵੱਧ ਜ਼ਖਮ ਸਨ। ਇਸ ਤੋਂ ਬਾਅਦ ਪੁਲਸ ਕਤਲ ਮੰਨ ਕੇ ਮਾਮਲੇ ਦੀ ਜਾਂਚ 'ਚ ਜੁਟ ਗਈ। ਪੁਲਸ ਨੇ ਲਾਸ਼ ਮਿਲਣ ਦੇ ਇਕ ਹਫ਼ਤੇ ਅੰਦਰ ਜਨਮ ਲੈਣ ਵਾਲੀਆਂ ਬੱਚੀਆਂ ਦੇ ਸੰਬੰਧ 'ਚ ਹਸਪਤਾਲਾਂ ਤੋਂ ਜਾਣਕਾਰੀ ਜੁਟਾਈ ਅਤੇ ਨਾਲ ਹੀ ਹਾਦਸੇ ਵਾਲੀ ਜਗ੍ਹਾ ਤੋਂ 5 ਕਿਲੋਮੀਟਰ ਦੀ ਦੂਰੀ ਤੱਕ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ।

ਬਦਨਾਮੀ ਦੇ ਡਰ ਕਾਰਨ ਕੀਤਾ ਬੱਚੀ ਦਾ ਕਤਲ
ਜਾਂਚ ਦੌਰਾਨ ਘਰ 'ਚ ਡਿਲਿਵਰੀ ਕਰਵਾਉਣ ਵਾਲੀ ਦਾਈ ਵਿਦਿਆਬਾਈ ਅਤੇ ਉਸ ਦੇ ਪਤੀ ਪੂਰਨ ਸਿੰਘ ਦੇ ਸੰਬੰਧ 'ਚ ਜਾਣਕਾਰੀ ਪੁਲਸ ਦੇ ਹੱਥ ਲੱਗੀ। ਪੁਲਸ ਨੇ ਪੂਰਨ ਸਿੰਘ ਅਤੇ ਉਸ ਦੀ ਪਤਨੀ ਤੋਂ ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਮਾਮਲੇ ਦਾ ਖ਼ੁਲਾਸਾ ਹੋਇਆ। ਪੁਲਸ ਅਨੁਸਾਰ ਦੋਹਾਂ ਨੇ ਜ਼ੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਜਨਵਰੀ 'ਚ ਗਰਭਵਤੀ ਹੋਈ ਗਈ ਸੀ। ਧੀ ਅਤੇ ਪਰਿਵਾਰ ਦੀ ਬਦਨਾਮੀ ਨਾ ਹੋਵੇ, ਇਸ ਲਈ ਗਰਭਵਤੀ ਧੀ ਦੀ ਡਿਲਿਵਰੀ ਮਾਂ ਵਿਦਿਆਬਾਈ ਨੇ ਘਰ 'ਚ ਹੀ ਕਰਵਾਈ। ਪੁਲਸ ਨੇ ਘਟਨਾ 'ਚ ਵਰਤਿਆ ਚਾਕੂ ਅਤੇ ਬਲੇਡ ਜ਼ਬਤ ਕਰ ਲਿਆ ਹੈ।


DIsha

Content Editor

Related News