ਪੂਰੀ ਰਾਤ ਡੂੰਘੇ ਖੂਹ ’ਚ ਤੜਫਦਾ ਰਿਹਾ ਹਾਥੀ ਦਾ ਬੱਚਾ, ਵੀਡੀਓ ’ਚ ਵੇਖੋ ਕਿਵੇਂ ਬਚੀ ਜਾਨ

04/11/2021 3:21:09 PM

ਓਡੀਸ਼ਾ– ਓਡੀਸ਼ਾ ਦੇ ਮਯੂਰਭੰਜ ਦੇ ਲੋਕਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਇਕ ਹਾਥੀ ਦੇ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ। ਇਥੇ ਇਕ ਹਾਥੀ ਦਾ ਬੱਚਾ ਰਾਤ ਦੇ ਸਮੇਂ ਗਲਤੀ ਨਾਲ ਇਕ 15 ਫੁੱਟ ਡੂੰਘੇ ਖੂਬ ’ਚ ਡਿੱਗ ਗਿਆ। ਜੰਗਲ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਾਮਿਆਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਨੂੰ ਸਫਲਤਾਪੂਰਨ ਬਾਹਰ ਕੱਢ ਲਿਆ। ਜੇਕਰ ਸਮਾਂ ਰਹਿੰਦਿਆਂ ਉਸ ’ਤੇ ਧਿਆਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਹਾਥੀ ਦੇ ਬੱਚੇ ਦੀ ਜਾਨ ਵੀ ਜਾ ਸਕਦੀ ਸੀ। 

PunjabKesari

ਜਾਣਕਾਰੀ ਮੁਤਾਬਕ, ਝਾਰਖੰਡ ਤੋਂ ਆਇਆ ਹਾਥੀਆਂ ਦਾ ਇਕ ਝੁੰਡ ਸੰਘਣੇ ਜੰਗਲ ਨੂੰ ਪਾਰ ਕਰਨ ਤੋਂ ਬਾਅਦ ਮਯੂਰਭੰਜ ਪਿੰਡ ’ਚ ਦਾਖਲ ਹੋਇਆ। ਝੁੰਡ ਤਾਂ ਅੱਗੇ ਨਿਕਲ ਗਿਆ ਪਰ ਹਾਥੀ ਦਾ ਬੱਚਾ ਗਲਤੀ ਨਾਲ ਖੂਹ ’ਚ ਡਿੱਗ ਗਿਆ। ਉਹ ਪੂਰੀ ਰਾਤ ਉਸ ਖੂਹ ’ਚ ਤੜਫਦਾ ਰਿਹਾ। ਸਵੇਰੇ ਜਦੋਂ ਆਲੇ-ਦੁਆਲੇ ਦੇ ਲੋਕਾਂ ਦੀ ਨਜ਼ਰ ਉਸ ’ਤੇ ਪਈ ਤਾਂ ਤੁਰੰਤ ਉਸ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ। 

 

ਪਹਿਲਾਂ ਪਿੰਡ ਦੇ ਲੋਕਾਂ ਨੇ ਹਾਥੀ ਦੇ ਬੱਚੇ ਨੂੰ ਖੁਦ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲਣ ’ਤੇ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਨੂੰ ਬੁਲਾਇਆ। ਸੂਚਨਾ ਮਿਲਣ ’ਤੇ ਜੰਗਲ ਵਿਭਾਗ ਦੇ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਤੇਜ਼ੀ ਨਾਲ ਰਾਹਤ ਕੰਮ ਸ਼ੁਰੂ ਕੀਤਾ। ਖੂਹ ਦੇ ਆਲੇ ਦੁਆਲੇ ਜੇ.ਸੀ.ਬੀ. ਮਸ਼ੀਨ ਨਾਲ ਖੋਦਾਈ ਕੀਤੀ ਗਈ ਅਤੇ ਸਖਤ ਮਿਹਨਤ ਤੋਂ ਬਾਅਦ ਹਾਥੀ ਦੇ ਬੱਚੇ ਨੂੰ ਬਾਹਰ ਕੱਢ ਲਿਆ ਗਿਆ। 

 


Rakesh

Content Editor

Related News