ਓਵੈਸੀ ਨੇ ਕੀਤਾ ਬਾਬਰੀ ਮਾਮਲੇ ''ਤੇ ਫੈਸਲੇ ਦਾ ਵਿਰੋਧ, ਪੁੱਛਿਆ- ਕੀ ਜਾਦੂ ਨਾਲ ਡਿੱਗੀ ਸੀ ਮਸਜਿਦ?

09/30/2020 6:32:04 PM

ਹੈਦਰਾਬਾਦ- ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਬਰੀ ਕਰਨ ਦੇ ਵਿਸ਼ੇਸ਼ ਸੀ.ਬੀ.ਆਈ ਕੋਰਟ ਦੇ ਫੈਸਲੇ 'ਤੇ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਸ ਨੂੰ ਅਪ੍ਰਿਯ ਕਰਾਰ ਦਿੱਤਾ ਅਤੇ ਕਿਹਾ ਕਿ ਕੇਂਦਰੀ ਏਜੰਸੀ ਨੂੰ ਇਸ ਵਿਰੁੱਧ ਅਪੀਲ ਕਰਨੀ ਚਾਹੀਦੀ ਹੈ।

ਓਵੈਸੀ ਨੇ ਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਫੈਸਲੇ ਨਾਲ ਹਿੰਦੁਤੱਵ ਅਤੇ ਉਸ ਦੇ ਪੈਰੋਕਾਰਾਂ ਦੀ ਸਮੂਹਕ ਵਿਚਾਰਧਾਰਾ ਨੂੰ ਸੰਤੁਸ਼ਟੀ ਮਿਲਦੀ ਹੈ।'' ਉਨ੍ਹਾਂ ਨੇ ਪੁੱਛਿਆ,''ਕੀ 6 ਦਸੰਬਰ ਨੂੰ ਕਿਸੇ ਜਾਦੂ ਨਾਲ ਮਸਜਿਦ ਢਹਿ ਗਈ? ਉੱਥੇ ਲੋਕਾਂ ਨੂੰ ਇਕੱਠੇ ਹੋਣ ਲਈ ਕਿਸ ਨੇ ਬੁਲਾਇਆ? ਕਿਸ ਨੇ ਯਕੀਨੀ ਕੀਤਾ ਕਿ ਉਹ ਉੱਥੇ ਆਉਣ?'' ਓਵੈਸੀ ਨੇ ਕਿਹਾ ਕਿ ਸੀ.ਬੀ.ਆਈ. ਨੂੰ ਫੈਸਲੇ ਵਿਰੁੱਧ ਅਪੀਲ ਕਰਨੀ ਚਾਹੀਦੀ ਹੈ ਤਾਂ ਕਿ ਉਸ ਦੀ ਆਜ਼ਾਦੀ ਬਚੀ ਰਹੇ।''


DIsha

Content Editor

Related News