ਬਾਬਰੀ ਮਸੀਤ ਕੇਸ : ਅਡਵਾਨੀ-ਜੋਸ਼ੀ ਸਮੇਤ ਸਾਰੇ ਮੁਲਜ਼ਮ ਬਰੀ

09/30/2020 12:41:09 PM

ਨਵੀਂ ਦਿੱਲੀ—ਬਾਬਰੀ ਮਸੀਤ ਕੇਸ 'ਚ ਸਾਰੇ ਮੁਲਜ਼ਮ ਬਰੀ ਹੋ ਗਏ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਅਯੁੱਧਿਆ 'ਚ 6 ਦਸੰਬਰ 1992 ਨੂੰ ਬਾਬਰੀ ਮਸੀਤ ਦਾ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ 'ਤੇ ਅੱਜ ਫੈਸਲਾ ਆਇਆ ਹੈ। ਉੱਧਰ ਇਸ ਫੈਸਲੇ ਤੋਂ ਪਹਿਲਾਂ ਅਯੁੱਧਿਆ ਸਮੇਤ ਸਮੁੱਚੇ ਉੱਤਰ ਪ੍ਰਦੇਸ਼ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਐੱਸ ਕੇ ਯਾਦਵ ਨੇ 32 ਦੋਸ਼ੀਆਂ ਦੇ ਸਾਹਮਣੇ  ਫੈਸਲਾ ਸੁਣਾਇਆ। ਹਾਲਾਂਕਿ ਕਈ ਦੋਸ਼ੀ ਵੀਡੀਓ ਕਾਨਫ੍ਰੈਸਿੰਗ ਦੇ ਰਾਹੀਂ ਅਦਾਲਤ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਗਏ ਪਰ ਇਸ 'ਚੋਂ ਕੁਝ ਨਿੱਜੀ ਤੌਰ 'ਤੇ ਅਦਾਲਤ 'ਚ ਮੌਜੂਦ ਹੋਏ। ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਮੇਤ ਕੁੱਲ 32 ਲੋਕ ਇਸ 'ਚ ਮੁਲਜ਼ਮ ਸਨ। ਬਾਬਰੀ ਮਾਮਲੇ 'ਚ ਕੁੱਲ 49 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਸੀ, ਇਸ 'ਚੋਂ 17 ਦਾ ਦਿਹਾਂਤ ਹੋ ਚੁੱਕਾ ਸੀ।

PunjabKesari
28 ਸਾਲ ਬਾਅਦ ਆਇਆ ਫੈਸਲਾ
ਕਰੀਬ 28 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਆਉਣ ਵਾਲੇ ਇਤਿਹਾਸਕ ਫੈਸਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਨੇਪਾਲ ਸੀਮਾ ਸਮੇਤ ਸਾਰੇ ਜ਼ਿਲਿਆਂ 'ਚ ਸੁਰੱਖਿਆ ਫੋਰਸ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਮੌਕੇ 'ਤੇ ਰਾਮ ਦੀ ਨਗਰੀ ਅਯੁੱਧਿਆ 'ਚ ਸੁਰੱਖਿਆ ਫੋਰਸ ਦੀ ਤਿੱਖੀ ਨਜ਼ਰ ਸੀ। ਜਿਥੇ ਫੈਸਲੇ ਦੇ ਸਮੇਂ ਕੁਝ ਮੁਲਜ਼ਮ ਮੌਜੂਦ ਸਨ।  

PunjabKesariਦੋਸ਼ੀਆਂ ਦੇ ਵਕੀਲਾਂ ਸਮੇਤ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਅਦਾਲਤ 'ਚ ਨਿੱਜੀ ਤੌਰ 'ਤੇ ਹਾਜ਼ਿਰ ਰਹਿਣ ਦੀ ਛੋਟ ਦਿੱਤੀ ਗਈ ਸੀ। ਉਨ੍ਹਾਂ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਆਪਣੀ ਮੌਜੂਦਗੀ ਅਦਾਲਤ 'ਚ ਦਰਜ ਕਰਵਾਈ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਸ ਤਾਇਨਾਤ ਸੀ। ਇਸ ਤਰ੍ਹਾਂ ਕੋਰੋਨਾ ਇੰਫੈਕਸ਼ਨ ਤੋਂ ਪ੍ਰਭਾਵਿਤ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਲਾਵਾ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਲਗਾਤਾਰ ਆਕਸੀਜਨ 'ਤੇ ਚੱਲ ਰਹੇ ਸਨ ਮਹੰਤ ਗੋਪਾਲ ਦਾਸ ਅਦਾਲਤ 'ਚ ਹਾਜ਼ਿਰ ਨਹੀਂ ਹੋਏ। 
ਮਾਮਲੇ ਦੇ ਮੁਲਜ਼ਮ ਪ੍ਰਧਾਨ ਸਮੇਤ ਕੁਝ ਦੋਸ਼ੀਆਂ ਨੂੰ ਵੀ ਬਿਮਾਰੀ ਦੇ ਕਾਰਨ ਅਦਾਲਤ 'ਚ ਮੌਜੂਦ ਰਹਿਣ ਤੋਂ ਛੋਟ ਪ੍ਰਦਾਨ ਕੀਤੀ ਗਈ ਸੀ।

PunjabKesari
 


Aarti dhillon

Content Editor

Related News