ਬਾਬਰੀ ਮਸਜਿਦ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਅੱਗੇ ਦੀ ਸੁਣਵਾਈ

05/16/2020 5:49:59 PM

ਲਖਨਊ (ਭਾਸ਼ਾ)— ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਤੈਅ ਕੀਤਾ ਹੈ ਕਿ ਅਯੁੱਧਿਆ 'ਚ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ ਵਿਚ ਅੱਗੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਜਾਰੀ ਰਹੇਗੀ। ਇਸ ਮਾਮਲੇ ਵਿਚ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੇ ਕਟਾਰੀਆ, ਵਿਹਿਪ ਨੇਤਾ ਚੰਪਤ ਰਾਏ ਬਾਂਸਲ ਅਤੇ ਹੋਰ ਲੋਕਾਂ ਦੇ ਨਾਮ ਹਨ।

PunjabKesari

ਸੁਪਰੀਮ ਕੋਰਟ ਨੇ 8 ਮਈ ਨੂੰ ਵਿਸ਼ੇਸ਼ ਅਦਾਲਤ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਮੁਕੱਦਮੇ ਦੀ ਕਾਰਵਾਈ 31 ਅਗਸਤ ਤੱਕ ਪੂਰੀ ਕਰ ਲਵੇ। ਇਸ ਤੋਂ ਪਹਿਲਾਂ ਮੁਕੱਦਮੇ ਦੀ ਕਾਰਵਾਈ 20 ਅਪ੍ਰੈਲ ਨੂੰ ਪੂਰੀ ਹੋਣੀ ਸੀ ਪਰ ਲਾਕਡਾਊਨ ਕਾਰਨ ਅਦਾਲਤਾਂ ਬੰਦ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। ਅਦਾਲਤ ਨੇ ਸੀ. ਬੀ. ਆਈ. ਵਲੋਂ ਪੇਸ਼ ਇਸਤਗਾਸਾ ਪੱਖ ਦੇ ਸਾਰੇ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ। ਹੁਣ ਦੋਸ਼ੀਆਂ ਨੂੰ ਇਹ ਸੂਚਿਤ ਕੀਤਾ ਜਾਣਾ ਹੈ ਕਿ ਉਨ੍ਹਾਂ ਵਿਰੁੱਧ ਕੀ ਸਬੂਤ ਪੇਸ਼ ਹੋਏ।

ਇਸ ਦਰਮਿਆਨ ਬਚਾਅ ਪੱਖ ਨੇ ਸ਼ੁੱਕਰਵਾਰ ਨੂੰ ਅਰਜ਼ੀ ਲਾਈ ਸੀ ਕਿ ਉਹ ਇਸਤਗਾਸਾ ਪੱਖ ਦੇ ਤਿੰਨ ਗਵਾਹਾਂ ਨਾਲ ਜਿਰਹਾ ਕਰਨਾ ਚਾਹੁੰਦਾ ਹੈ। ਅਰਜ਼ੀ 'ਤੇ ਵਿਸ਼ੇਸ਼ ਜੱਜ ਐੱਸ. ਕੇ. ਯਾਦਵ ਨੇ ਬਚਾਅ ਪੱਖ ਨੂੰ ਕਿਹਾ ਕਿ ਉਹ ਉਨ੍ਹਾਂ ਸਵਾਲਾਂ ਦੀ ਸੂਚੀ ਸੌਂਪੇ, ਜੋ ਉਹ ਇਸਤਗਾਸਾ ਪੱਖ ਦੇ ਗਵਾਹਾਂ ਤੋਂ ਕਰਨਾ ਚਾਹੁੰਦਾ ਹੈ। ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਕਰੇਗੀ। ਦੱਸ ਦੇਈਏ ਕਿ 1992 ਵਿਚ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਸਬੰਧ ਵਿਚ ਅਯੁੱਧਿਆ ਪੁਲਸ ਥਾਣੇ 'ਚ ਦਰਜ ਦੋ ਐੱਫ. ਆਈ. ਆਰ. ਦੇ ਦ੍ਰਿਸ਼ਟੀਕੋਣ 'ਚ ਲਖਨਊ ਦੀ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਹੈ।


Tanu

Content Editor

Related News