ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਾਬਾ ਵਿਸ਼ਵਨਾਥ ਨੇ ਖੋਲ੍ਹਿਆ ਆਪਣਾ ਖਜ਼ਾਨਾ

Wednesday, May 05, 2021 - 02:19 AM (IST)

ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਾਬਾ ਵਿਸ਼ਵਨਾਥ ਨੇ ਖੋਲ੍ਹਿਆ ਆਪਣਾ ਖਜ਼ਾਨਾ

ਨਵੀਂ ਦਿੱਲੀ : ਕੋਰੋਨਾ ਨਾਲ ਦੇਸ਼ ਭਰ ਵਿੱਚ ਭਾਜੜ ਮਚੀ ਹੈ। ਆਕਸੀਜਨ ਦੀ ਇੱਕ ਇੱਕ ਸਾਹ ਲਈ ਸੰਘਰਸ਼ ਜਾਰੀ ਹੈ। ਆਕਸੀਜਨ ਤੋਂ ਬਿਨਾਂ ਲੋਕ ਸੜਕ 'ਤੇ ਤਾਂ ਕਿਤੇ ਐਂਬੁਲੈਂਸ ਵਿੱਚ ਹੀ ਦਮ ਤੋੜ ਰਹੇ ਹਨ। ਹਰ ਪਾਸੇ ਬੈੱਡ ਤੋਂ ਲੈ ਕੇ ਦਵਾਈ ਤੱਕ ਦੀ ਮਾਰੋਮਾਰ ਮਚੀ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ ਵਿੱਚ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਜ਼ਿੰਦਗੀ ਬਚਾਉਣ ਵਿੱਚ ਲੱਗੇ ਲੋਕਾਂ ਦੀ ਮੰਦਰ ਕੀ ਮਦਦ ਕਰ ਰਿਹਾ ਹੈ? ਅਜਿਹੇ ਸੰਕਟ ਦੇ ਦੌਰ ਵਿੱਚ ਵਾਰਾਣਸੀ ਦੇ ਵਿਸ਼ਵਨਾਥ ਮੰਦਰ ਨੇ ਜ਼ਰੂਰਤਮੰਦਾਂ ਲਈ ਆਪਣੇ ਕਪਾਟ ਖੋਲ੍ਹ ਦਿੱਤੇ ਹਨ। ਮੰਦਰ ਦਾ ਚੜ੍ਹਾਵਾ ਹੁਣ ਭਗਤਾਂ ਦੇ ਕੰਮ ਆ ਰਿਹਾ ਹੈ। ਵਾਰਾਣਸੀ ਦੇ ਲੋਕਾਂ ਦੀ ਜੀਵਨ ਰੱਖਿਆ ਲਈ ਮੰਦਰ ਨੇ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ।

ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

ਕੋਵਿਡ ਮਰੀਜ਼ਾਂ ਨੂੰ ਆਕਸੀਜਨ, ਉਨ੍ਹਾਂ ਦੇ ਘਰਾਂ ਤੱਕ ਦਵਾਈ ਅਤੇ ਮੈਡੀਕਲ ਸਮੱਗਰੀ ਪਹੁੰਚਾਉਣ ਦਾ ਕੰਮ ਮੰਦਰ ਵੱਲੋਂ ਹੋ ਰਿਹਾ ਹੈ। ਨਾਲ ਹੀ ਬਾਬਾ ਵਿਸ਼ਵਨਾਥ ਮੰਦਰ ਦੇ ਸੇਵਾਦਾਰ ਕੋਵਿਡ ਮਰੀਜ਼ਾਂ ਦੀ ਦਿਨ ਰਾਤ ਸੇਵਾ ਵਿੱਚ ਲੱਗੇ ਹਨ। ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਵੱਲੋਂ ਦਾਨ ਦਾਤਾਵਾਂ ਤੋਂ ਪ੍ਰਾਪਤ ਚੜ੍ਹਾਵੇ ਨਾਲ ਕੋਰੋਨਾ ਸੰਕਟ ਕਾਲ ਵਿੱਚ ਮਨੁੱਖ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ADJ ਦੇ ਫੇਫੜਿਆਂ 'ਚ ਹੋਇਆ ਇੰਫੈਕਸ਼ਨ, ਹਸਪਤਾਲ 'ਚ ਤੋੜਿਆ ਦਮ

ਬਨਾਰਸ ਦੀ ਪਛਾਣ ਹੀ ਬਾਬਾ ਵਿਸ਼ਵਨਾਥ ਤੋਂ ਹੈ। ਕਾਸ਼ੀ ਦੇ ਲੋਕਾਂ ਲਈ ਉਹ ਸੁੱਖ ਦੁੱਖ ਦੇ ਸਾਥੀ ਹਨ। ਵਿਸ਼ਵਨਾਥ ਮਹਾਦੇਵ ਸਾਰਿਆਂ ਦਾ ਕਲਿਆਣ ਕਰਦੇ ਹਨ। ਬਾਬਾ ਨੇ ਆਪਣੇ ਭਗਤਾਂ ਨੂੰ ਕੋਵਿਡ ਤੋਂ ਬਚਾਉਣ ਲਈ ਆਪਣੇ ਖਜ਼ਾਨੇ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ। ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਵਰਮਾ ਨੇ ਦੱਸਿਆ ਕਿ ਵਿਸ਼ਵਨਾਥ ਮੰਦਰ ਵਿੱਚ ਆਏ ਚੜ੍ਹਾਵੇ ਦੇ ਪੈਸਿਆਂ ਨੂੰ ਕੋਵਿਡ ਮਹਾਮਾਰੀ  ਦੇ ਸਮੇਂ ਕੋਰੋਨਾ ਪੀੜਤਾਂ ਦੇ ਇਲਾਜ ਲਈ ਖ਼ਰਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੋਰੋਨਾ: ਮਹਾਰਾਸ਼ਟਰ 'ਚ 24 ਘੰਟੇ 'ਚ 51,880 ਨਵੇਂ ਮਾਮਲੇ, 891 ਮਰੀਜ਼ਾਂ ਨੇ ਤੋੜਿਆ ਦਮ

ਦੀਨਦਿਆਲ ਹਸਪਤਾਲ ਵਿੱਚ ਲੱਗੇ ਆਕਸੀਜਨ ਪਲਾਂਟ ਵਿੱਚ ਦਾਨੀ ਤੋਂ ਇਲਾਵਾ ਜੋ ਵੀ ਹੋਰ ਖ਼ਰਚ ਆ ਰਿਹਾ ਹੈ ਉਹ ਖ਼ਰਚ ਵੀ ਟਰੱਸਟ ਚੁੱਕ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਿੱਟ, ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਮੈਡੀਕਲ ਸਮੱਗਰੀ ਅਤੇ ਬੀ.ਐੱਚ.ਯੂ. ਵਿੱਚ ਠੇਕੇ 'ਤੇ 3 ਕਰਮਚਾਰੀ ਵੀ ਮੰਦਰ ਵਲੋਂ ਭੇਜੇ ਗਏ ਹਨ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News