2 ਤੋਂ ਵਧ ਬੱਚੇ ਹੋਣ ਤਾਂ ਖੋਹਿਆ ਜਾਵੇ ਵੋਟ ਦਾ ਅਧਿਕਾਰ ਤੇ ਨੌਕਰੀ : ਰਾਮਦੇਵ

Thursday, Jan 24, 2019 - 11:21 AM (IST)

2 ਤੋਂ ਵਧ ਬੱਚੇ ਹੋਣ ਤਾਂ ਖੋਹਿਆ ਜਾਵੇ ਵੋਟ ਦਾ ਅਧਿਕਾਰ ਤੇ ਨੌਕਰੀ : ਰਾਮਦੇਵ

ਅਲੀਗੜ੍ਹ— ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਦੇਸ਼ ਦੀ ਵਧਦੀ ਜਨਸੰਖਿਆ 'ਤੇ ਕਾਬੂ ਪਾਉਣ ਲਈ 2 ਤੋਂ ਵਧ ਬੱਚੇ ਪੈਦਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਜਿਹੇ ਲੋਕਾਂ ਦੀਆਂ ਸਰਕਾਰੀਆਂ ਨੌਕਰੀਆਂ ਅਤੇ ਵੋਟ ਦੇਣ ਦਾ ਅਧਿਕਾਰ ਖੋਹ ਲਿਆ ਜਾਵੇ। ਬਾਬਾ ਰਾਮਦੇਵ ਨੇ ਬੁੱਧਵਾਰ ਨੂੰ ਅਲੀਗੜ੍ਹ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ,''ਦੇਸ਼ 'ਚ ਜਨਸੰਖਿਆ 'ਤੇ ਕਾਬੂ ਪਾਉਣ ਲਈ ਭਾਵੇਂ ਹਿੰਦੂ ਹੋਣ ਜਾਂ ਮੁਸਲਿਮ 2 ਤੋਂ ਵਧ ਬੱਚੇ ਪੈਦਾ ਕਰਨ ਵਾਲਿਆਂ ਦੇ ਵੋਟ ਦੇਣ ਦਾ ਅਧਿਕਾਰ, ਨੌਕਰੀਆਂ ਅਤੇ ਇਲਾਜ ਦੀਆਂ ਸਹੂਲਤਾਂ ਨੂੰ ਵਾਪਸ ਲੈ ਲਿਆ ਜਾਵੇ। ਸਿਰਫ ਇਸੇ ਨਾਲ ਦੇਸ਼ ਦੀ ਜਨਸੰਖਿਆ ਕੰਟਰੋਲ 'ਚ ਆਏਗੀ।'' ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਚੋਣ ਲੜਨ ਦੀ ਵੀ ਮਨਜ਼ੂਰੀ ਨਾ ਦਿੱਤੀ ਜਾਵੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ 2 ਤੋਂ ਵਧ ਬੱਚੇ ਪੈਦਾ ਕਰਨ ਵਾਲਿਆਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲਾ ਨਾ ਦਿੱਤਾ ਜਾਵੇ ਅਤੇ ਸਰਕਾਰੀ ਹਸਤਪਤਾਲ 'ਚ ਇਲਾਜ 'ਤੇ ਵੀ ਰੋਕ ਲੱਗਾ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਬਾਬਾ ਰਾਮਦੇਵ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਵਰਗੇ ਲੋਕ ਜਿਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ, ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਚਾਹੀਦਾ।


author

DIsha

Content Editor

Related News