ਬਾਬਾ ਰਾਮਦੇਵ ਨੇ ਗਧੀ ਦਾ ਦੁੱਧ ਕੱਢ ਕੇ ਪੀਤਾ, ਸੁਆਦ ਤੇ ਗੁਣਾਂ ਦੀ ਕੀਤੀ ਸ਼ਲਾਘਾ

Tuesday, Dec 03, 2024 - 09:52 PM (IST)

ਬਾਬਾ ਰਾਮਦੇਵ ਨੇ ਗਧੀ ਦਾ ਦੁੱਧ ਕੱਢ ਕੇ ਪੀਤਾ, ਸੁਆਦ ਤੇ ਗੁਣਾਂ ਦੀ ਕੀਤੀ ਸ਼ਲਾਘਾ

ਹਰਿਦੁਆਰ (ਨਵੋਦਿਆ ਟਾਈਮਜ਼) : ਯੋਗ ਗੁਰੂ ਬਾਬਾ ਰਾਮਦੇਵ ਨੇ ਮੰਗਲਵਾਰ ਆਪਣੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤਾ ਜਿਸ ’ਚ ਬਾਬਾ ਰਾਮਦੇਵ ਆਪਣੇ ਹੱਥਾਂ ਨਾਲ ਗਧੀ ਦਾ ਦੁੱਧ ਕੱਢਣ ਤੋਂ ਬਾਅਦ ਉਸ ਨੂੰ ਪੀਂਦੇ ਨਜ਼ਰ ਅਾ ਰਹੇ ਹਨ । ਉਨ੍ਹਾਂ ਇਸ ਦੁੱਧ ਦੇ ਸੁਆਦ ਅਤੇ ਗੁਣਾਂ ਦੀ ਤਾਰੀਫ਼ ਕੀਤੀ। ਵੀਡੀਓ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਦਾ ਹੈ।

ਮੰਗਲਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਜ਼ਿੰਦਗੀ ’ਚ ਪਹਿਲੀ ਵਾਰ ਗਧੀ ਦਾ ਦੁੱਧ ਪੀਤਾ ਹੈ। ਇਸ ਤੋਂ ਪਹਿਲਾਂ ਉਹ ਊਠਾਂ, ਗਊਆਂ, ਭੇਡਾਂ ਤੇ ਬੱਕਰੀਆਂ ਦਾ ਦੁੱਧ ਪੀ ਚੁਕੇ ਹਨ।

ਬਾਬਾ ਰਾਮਦੇਵ ਨੇ ਕਿਹਾ ਕਿ ਇਹ ਦੁੱਧ ਸੁਪਰ ਟਾਨਿਕ ਤੇ ਸੁਪਰ ਕਾਸਮੈਟਿਕ ਦਾ ਕੰਮ ਕਰਦਾ ਹੈ। ਵੀਡੀਓ ’ਚ ਨਜ਼ਰ ਅਾ ਰਿਹਾ ਹੈ ਕਿ ਬਾਬਾ ਰਾਮਦੇਵ ਨੇ ਇਕ ਕੌਲੀ ’ਚ ਗਧੀ ਦਾ ਦੁੱਧ ਕੱਢਿਆ ਅਤੇ ਫਿਰ ਉਸ ਨੂੰ ਚੱਖਿਆ ਤੇ ਪੀਤਾ।

ਪਹਿਲਾਂ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਉਹ ਗਧੀ ਦਾ ਦੁੱਧ ਪੀਣਗੇ ਅਤੇ ਪਹਿਲੀ ਵਾਰ ਇਸ ਦਾ ਸਵਾਦ ਵੇਖਣਗੇ। ਦੁੱਧ ਪੀਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਬਹੁਤ ਸਵਾਦ ਹੈ। ਸੱਚ ਹੈ, ਮੈਂ ਮਜ਼ਾਕ ਨਹੀਂ ਕਰ ਰਿਹਾ। ਇਹ ਪਾਚਨ ਲਈ ਵੀ ਬਹੁਤ ਵਧੀਆ ਹੈ।

ਵੀਡੀਓ ’ਚ ਬਾਬਾ ਰਾਮਦੇਵ ਨੇ ਕਿਹਾ ਕਿ ਮਿਸਰ ਦੀ ਮਹਾਰਾਣੀ ਕਲੀਓਪੇਟਰਾ ਗਧੀ ਦੇ ਦੁੱਧ ਨਾਲ ਇਸ਼ਨਾਨ ਕਰਦੀ ਸੀ। ਇਹ ਉਸ ਦੀ ਸੁੰਦਰਤਾ ਦਾ ਰਾਜ਼ ਸੀ।

ਗਧੀ ਦੇ ਦੁੱਧ ਦੀ ਬਹੁਤ ਮਹਿਮਾ ਹੈ। ਇਹ ਬਹੁਤ ਲਾਭਕਾਰੀ ਹੈ। ਇਹ ਔਸ਼ਿਧੀ ਗੁਣਾਂ ਨਾਲ ਭਰਪੂਰ ਹੈ। ਇਸ ਦਾ ਦੁੱਧ ਅਤੇ ਦਹੀਂ ਬਹੁਤ ਲਾਭਦਾਇਕ ਹਨ। ਅਜਿਹੇ ਹਰ ਜੀਵ ਦਾ ਸਤਿਕਾਰ ਕਰਨਾ ਚਾਹੀਦਾ ਹੈ।


author

Baljit Singh

Content Editor

Related News