ਰਾਜਸਥਾਨ ''ਚ ਮਿਲਾਵਟੀ ਦੁੱਧ ਦੇ ਰੈਕੇਟ ਦਾ ਪਰਦਾਫਾਸ਼: ਕਾਂਗਰਸੀ ਨੇਤਾ ''ਤੇ ਸ਼ਮੂਲੀਅਤ ਦਾ ਦੋਸ਼
Sunday, Feb 15, 2026 - 10:35 AM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਪੁਲਸ ਨੇ ਇੱਕ ਕਥਿਤ ਫੈਕਟਰੀ 'ਤੇ ਛਾਪਾ ਮਾਰਦੇ ਹੋਏ ਵੱਡੇ ਪੱਧਰ 'ਤੇ ਮਿਲਾਵਟੀ ਦੁੱਧ ਬਣਾਉਣ ਦੇ ਕਾਰੋਬਾਰ ਦਾ ਪਰਦਾਫਾਸ਼ ਕਰ ਦਿੱਤਾ। ਪੁਲਸ ਦੀ ਇਸ ਕਾਰਵਾਈ ਦੌਰਾਨ ਲਗਭਗ 5,500 ਲੀਟਰ ਸਿੰਥੈਟਿਕ ਦੁੱਧ, ਕਈ ਵਾਹਨ ਅਤੇ ਵੱਡੀ ਮਾਤਰਾ ਵਿੱਚ ਸੋਇਆਬੀਨ ਤੇਲ, ਬਨਸਪਤੀ ਘਿਓ, ਕਾਸਟਿਕ ਸੋਡਾ ਅਤੇ ਹੋਰ ਰਸਾਇਣ ਜ਼ਬਤ ਕੀਤੇ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਇੱਕ ਕਾਂਗਰਸੀ ਆਗੂ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ
ਪੁਲਸ ਦੇ ਅਨੁਸਾਰ ਇਸ ਯੂਨਿਟ ਵਿਚ ਰੋਜ਼ਾਨਾ ਲਗਭਗ 80,000 ਲੀਟਰ ਮਿਲਾਵਟੀ ਦੁੱਧ ਦਾ ਉਤਪਾਦਨ ਤਿਆਰ ਕੀਤਾ ਜਾਂਦਾ ਸੀ। ਤਿਆਰ ਕੀਤੇ ਜਾਣ ਵਾਲੇ ਮਾਲ ਨੂੰ ਜੈਪੁਰ, ਅਜਮੇਰ ਅਤੇ ਟੋਂਕ ਦੇ ਬਾਜ਼ਾਰਾਂ ਵਿੱਚ ਸਪਲਾਈ ਕੀਤਾ ਜਾਂਦਾ ਸੀ। ਇਸ ਦੌਰਾਨ ਕੀਤੀ ਜਾ ਰਹੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਯੂਨਿਟ ਇੱਕ ਚਿਲਿੰਗ ਪਲਾਂਟ ਲਾਇਸੈਂਸ ਅਧੀਨ ਕੰਮ ਕਰ ਰਿਹਾ ਸੀ ਪਰ ਕਥਿਤ ਤੌਰ 'ਤੇ ਲਾਇਸੈਂਸ ਦੀ ਦੁਰਵਰਤੋਂ ਕਰਕੇ ਵੱਡੇ ਪੱਧਰ 'ਤੇ ਮਿਲਾਵਟੀ ਦੁੱਧ ਪੈਦਾ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਮੁੱਖ ਦੋਸ਼ੀ ਇਸ ਸਮੇਂ ਫ਼ਰਾਰ ਹੈ। ਪੁਲਸ ਉਸਦੀ ਭਾਲ ਕਰ ਰਹੀ ਹੈ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
