ਕੋਰੋਨਾ ਮਹਾਮਾਰੀ ਤੋਂ ਬਾਅਦ ਭਾਰਤ ’ਚ ਕੈਂਸਰ ਦੇ ਮਾਮਲੇ ਵਧੇ : ਰਾਮਦੇਵ

Sunday, Feb 19, 2023 - 02:22 PM (IST)

ਕੋਰੋਨਾ ਮਹਾਮਾਰੀ ਤੋਂ ਬਾਅਦ ਭਾਰਤ ’ਚ ਕੈਂਸਰ ਦੇ ਮਾਮਲੇ ਵਧੇ : ਰਾਮਦੇਵ

ਪਣਜੀ, (ਭਾਸ਼ਾ)- ਯੋਗਗੁਰੂ ਰਾਮਦੇਵ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦੇਸ਼ ’ਚ ਕੈਂਸਰ ਦੇ ਮਾਮਲੇ ਵਧ ਗਏ ਹਨ। ਉਨ੍ਹਾਂ ਗੋਆ ਦੇ ਮਿਰਾਮਾਰ ’ਚ ’ਤੇ ਅੱਜ ਸਵੇਰੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

ਪ੍ਰੋਗਰਾਮ ’ਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੰਚ ’ਤੇ ਮੌਜੂਦ ਸਨ। ਯੋਗਗੁਰੂ ਰਾਮਦੇਵ ਨੇ ਕਿਹਾ ਕਿ ਕੈਂਸਰ ਬਹੁਤ ਵਧ ਗਿਆ ਹੈ। ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ, ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ। ਰਾਮਦੇਵ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਭਾਰਤ ਸਿਹਤ ਦਾ ਗਲੋਬਲ ਕੇਂਦਰ ਬਣੇ। ਮੇਰਾ ਵੀ ਸੁਪਨਾ ਹੈ ਕਿ ਗੋਆ ਸਿਹਤ ਦਾ ਕੇਂਦਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਸਿਰਫ ਸੁੰਦਰ ਨਜ਼ਾਰੇ ਵੇਖਣ ਲਈ ਨਹੀਂ, ਸਗੋਂ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਕੈਂਸਰ ਅਤੇ ਹੋਰ ਰੋਗਾਂ ਦੇ ਇਲਾਜ ਲਈ ਵੀ ਗੋਆ ਆਉਣਾ ਚਾਹੀਦਾ ਹੈ। ਰਾਮਦੇਵ ਨੇ ਕਿਹਾ ਕਿ ਜਿਸ ਸਮੇਂ ਸੂਬੇ ’ਚ ਸੈਲਾਨੀਆਂ ਦੀ ਗਿਣਤੀ ਘੱਟ ਰਹਿੰਦੀ ਹੈ, ਉਨ੍ਹਾਂ ਦੋ ਮਹੀਨਿਆਂ ’ਚ ਅਸੀਂ ਅਧਿਆਤਮਕ ਸੈਰ-ਸਪਾਟੇ ਨੂੰ ਉਤਸ਼ਾਹ ਦੇ ਸਕਦੇ ਹਾਂ। ਦੁਨੀਆਭਰ ਦੇ ਲੋਕ ਇੱਥੇ ਆਉਣਗੇ।


author

Rakesh

Content Editor

Related News