''ਬਾਬਾ ਕਾ ਢਾਬਾ'' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

Thursday, Oct 29, 2020 - 05:49 PM (IST)

''ਬਾਬਾ ਕਾ ਢਾਬਾ'' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

ਨਵੀਂ ਦਿੱਲੀ— ਸੋਸ਼ਲ ਮੀਡੀਆ ਦੇ ਦੌਰ 'ਚ ਮਨੁੱਖ ਤੁਰੰਤ ਹੀ ਲਾਈਮਲਾਈਟ 'ਚ ਆ ਜਾਂਦਾ ਹੈ ਪਰ ਇਸ ਨੂੰ ਬਣਾ ਕੇ ਰੱਖਣਾ ਮੁਸ਼ਕਲ ਹੈ। ਦਿੱਲੀ ਦੇ ਮਾਲਵੀਯ ਨਗਰ ਸਥਿਤ 'ਬਾਬਾ ਕਾ ਢਾਬਾ' ਦੇ ਬਜ਼ੁਰਗ ਮਾਲਕ ਕਾਂਤਾ ਪ੍ਰਸਾਦ ਦੀਆਂ ਉਮੰਗਾਂ ਘੱਟ ਹੋਣ ਲੱਗੀਆਂ ਹਨ। ਉਨ੍ਹਾਂ ਦੇ ਗਾਹਕਾਂ ਦੀ ਗਿਣਤੀ ਅੱਧੀ ਰਹਿ ਗਈ ਹੈ। ਕਾਂਤਾ ਪ੍ਰਸਾਦ ਨੇ ਦੱਸਿਆ ਕਿ ਗਾਹਕਾਂ ਦਾ ਆਉਣਾ ਘੱਟ ਹੋ ਗਿਆ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਗਾਹਕਾਂ ਦੀ ਇੰਨੀ ਭੀੜ ਹੁਣ ਨਹੀਂ ਲੱਗਦੀ, ਜਿੰਨੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੀ। 

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੀਆਂ ਨਵੀਆਂ ਤਸਵੀਰਾਂ ਵਾਇਰਲ, IAS ਨੇ ਕਿਹਾ-'ਸਭ ਕੁਝ ਹੈ ਪਰ ਬਾਬਾ ਨਹੀਂ'

PunjabKesari

ਦੱਸ ਦੇਈਏ ਕਿ 80 ਸਾਲਾ ਕਾਂਤਾ ਪ੍ਰਸਾਦ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਲੋਕ ਉਨ੍ਹਾਂ ਦੇ ਢਾਬੇ 'ਤੇ ਆ ਗਏ। ਬਜ਼ੁਰਗ ਦੇ ਹੰਝੂ ਵੇਖ ਕੇ ਲੋਕਾਂ ਦਾ ਦਿਲ ਪਸੀਜ ਗਿਆ। ਕੁਝ ਨੇ ਭੋਜਨ ਕੀਤਾ ਅਤੇ ਕੁਝ ਨੇ ਹਮਦਰਦੀ ਦਿਖਾਈ। ਵੇਖਦੇ ਹੀ ਵੇਖਦੇ ਢਾਬੇ 'ਤੇ ਗਾਹਕਾਂ ਦੀ ਭੀੜ ਲੱਗ ਗਈ। ਕੁਝ  ਲੋਕ ਬਾਬਾ ਲਈ ਦਾਲ, ਚਾਵਲ, ਆਟੇ ਅਤੇ ਖਾਣ-ਪੀਣ ਦਾ ਹੋਰ ਸਾਮਾਨ ਲੈ ਕੇ ਉੱਥੇ ਪਹੁੰਚੇ ਸਨ। 

ਇਹ ਵੀ ਪੜ੍ਹੋ: ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-'ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ'

ਹਾਲਾਂਕਿ ਸਥਿਤੀ ਪਹਿਲਾਂ ਵਾਂਗ ਹੀ ਹੋ ਗਈ ਹੈ। ਅਕਤੂਬਰ ਅਜੇ ਖਤਮ ਨਹੀਂ ਹੋਇਆ ਹੈ ਅਤੇ ਢਾਬੇ ਤੋਂ ਭੀੜ ਗਾਇਬ ਹੋ ਗਈ ਹੈ। ਕੁਝ ਹੀ ਲੋਕ ਇੱਥੇ ਖਾਣਾ ਖਾਉਣ ਆਉਂਦੇ ਹਨ ਅਤੇ ਕੁਝ ਸਿਰਫ ਸੈਲਫ਼ੀ ਲੈਣ ਲਈ। ਕਾਂਤਾ ਪ੍ਰਸਾਦ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਮਦਦ ਦਾ ਦਾਅਵਾ ਕਰਨ ਵਾਲੇ ਤਮਾਮ ਲੋਕ ਸਿਰਫ ਗੱਲਾਂ ਕਰ ਕੇ ਗਾਇਬ ਹੋ ਗਏ। ਉਨ੍ਹਾਂ ਨੂੰ ਅਸਲ 'ਚ ਕੋਈ ਖ਼ਾਸ ਮਦਦ ਨਹੀਂ ਮਿਲੀ ਹੈ। ਬਹੁਤ ਸਾਰੇ ਬਾਲੀਵੁੱਡ, ਖੇਡ ਅਤੇ ਸਿਆਸਤ ਜਗਤ ਨਾਲ ਜੁੜੇ ਲੋਕਾਂ ਨੇ ਟਵਿੱਟਰ 'ਤੇ 'ਬਾਬਾ ਕਾ ਢਾਬਾ' ਦੀ ਕਹਾਣੀ ਨੂੰ ਸ਼ੇਅਰ ਕੀਤਾ ਸੀ ਅਤੇ ਮਦਦ ਦਾ ਵਾਅਦਾ ਕੀਤਾ ਸੀ।

PunjabKesari

ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: ਮ੍ਰਿਤਕ ਕੁੜੀ ਦੇ ਘਰ ਪੁੱਜੀ SIT ਟੀਮ, ਪਰਿਵਾਰ ਵਾਲਿਆਂ ਨੂੰ ਕੀਤੇ ਸਵਾਲ-ਜਵਾਬ

PunjabKesari

ਨਵੇਂ ਸੋਸ਼ਲ ਮੀਡੀਆ ਸਟਾਰ 80 ਸਾਲ ਦੇ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਾਦਾਮੀ ਦੇਵੀ ਦਾ ਸਟਾਰਡਮ 20 ਦਿਨਾਂ ਤੋਂ ਵੀ ਘੱਟ ਸਮੇਂ 'ਚ ਹੇਠਾਂ ਚਲਾ ਗਿਆ। ਜ਼ਿਆਦਾਤਰ ਲੋਕ ਵੀਡੀਓ ਬਣਾਉਣ ਅਤੇ ਸੈਲਫੀ ਲੈਣ ਲਈ ਆਉਂਦੇ ਹਨ। ਹਾਲਾਂਕਿ ਬਜ਼ੁਰਗ ਉਸ ਬਲਾਗਰ ਦਾ ਧੰਨਵਾਦ ਕਰਦੇ ਹਨ, ਜੋ ਕਿ ਪਹਿਲੀ ਵਾਰ ਉਨ੍ਹਾਂ ਦੇ ਢਾਬੇ 'ਤੇ ਆਇਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੀਡੀਓ ਨੂੰ ਵਾਇਰਲ ਕੀਤਾ। 


author

Tanu

Content Editor

Related News