S.x ਟੁਆਏ ਦਾ ਸ਼ੌਕੀਨ ਸੀ ਬਾਬਾ ਚੇਤੰਨਿਆਨੰਦ, ਅਸ਼ਲੀਲ ਸੀਡੀਆਂ ਵੀ ਬਰਾਮਦ
Wednesday, Oct 01, 2025 - 10:13 PM (IST)

ਨਵੀਂ ਦਿੱਲੀ - ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਸਵਾਮੀ ਚੇਤੰਨਿਆਨੰਦ ਸਰਸਵਤੀ ਜਿਸ ਕਾਲਜ ਵਿਚ ਪੜ੍ਹਾਉਂਦਾ ਸੀ ਉਥੇ ਉਸਦੇ ਕਮਰੇ ਵਿਚੋਂ ਇਕ ਸੈਕਸ ਟੁਆਏ ਅਤੇ 5 ਪੋਰਨ ਸੀਡੀਆਂ ਬਰਾਮਦ ਹੋਈਆਂ ਹਨ।
ਦਿੱਲੀ ਪੁਲਸ ਨੇ ਬੁੱਧਵਾਰ ਨੂੰ ਚੇਤੰਨਿਆਨੰਦ ਨੂੰ ਲੈ ਕੇ ਕੈਂਪਸ ’ਚ ਛਾਪੇਮਾਰੀ ਕਰਨ ਗਈ ਸੀ। ਤਲਾਸ਼ੀ ਦੌਰਾਨ ਪੁਲਸ ਨੂੰ ਅਸ਼ਲੀਲ ਸਮੱਗਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇਕ ਹੋਰ ਬ੍ਰਿਟਿਸ਼ ਨੇਤਾ ਨਾਲ ਕਥਿਤ ਤੌਰ ’ਤੇ ਸਵਾਮੀ ਦੀਆਂ ਜਾਅਲੀ ਫੋਟੋਆਂ ਵੀ ਮਿਲੀਆਂ। ਇਕ ਦਿਨ ਪਹਿਲਾਂ ਪੁਲਸ ਨੇ ਚੇਤੰਨਿਆਨੰਦ ਦੇ ਮੋਬਾਈਲ ਫੋਨ ਤੋਂ ਕਈ ਔਰਤਾਂ ਦੀ ਚੈਟ ਬਰਾਮਦ ਕੀਤੀ ਸੀ। ਇਸ ਤੋਂ ਪਤਾ ਲੱਗਾ ਕਿ ਉਹ ਔਰਤਾਂ ਨੂੰ ਲੁਭਾਉਣ ਲਈ ਉਨ੍ਹਾਂ ਨਾਲ ਝੂਠੇ ਵਾਅਦੇ ਕਰਦਾ ਸੀ।
ਚੇਤੰਨਿਆਨੰਦ ’ਤੇ ਸ਼੍ਰੀ ਸ਼ਾਰਦਾ ਇੰਸਟੀਚਿਊਟ ਦੀਆਂ 17 ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਹੈ। ਉਸ ਵਿਰੁੱਧ 4 ਅਗਸਤ ਨੂੰ ਵਸੰਤ ਕੁੰਜ ਉੱਤਰੀ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਸ ਮੁਤਾਬਕ, ਚੇਤੰਨਿਆਨੰਦ ਵਿਦਿਆਰਥਣਾਂ ਨੂੰ ਧਮਕਾ ਕੇ, ਅਸ਼ਲੀਲ ਮੈਸੇਜ ਭੇਜ ਕੇ ਅਤੇ ਵਿਦੇਸ਼ ਯਾਤਰਾਵਾਂ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾਉਂਦਾ ਸੀ।