ਬੰਗਲੇ ਦੀ ਅਲਾਟਮੈਂਟ ਦੇ ਪਿੱਛੇ ਦਾ ਭੇਤ
Tuesday, Apr 07, 2026 - 02:42 PM (IST)
ਕਦੇ ਮਜ਼ਬੂਤੀ ਨਾਲ ਕੰਮ ਦੀ ਅੱਗਵਾਈ ਕਰਨ ਵਾਲੇ ਜਗਦੀਪ ਧਨਖੜ ਨੂੰ ਹੁਣ ਅਹਿਸਾਸ ਹੋ ਗਿਆ ਹੋਵੇਗਾ ਕਿ ਅਸਲ ਖੇਡ ਅਹੁਦਾ ਛੱਡਣ ਤੋਂ ਬਾਅਦ ਸ਼ੁਰੂ ਹੁੰਦੀ ਹੈ।
ਅਹੁਦਾ ਛੱਡਣ ਤੋਂ ਲੱਗਭਗ 8 ਮਹੀਨਿਆਂ ਬਾਅਦ ਸਾਬਕਾ ਉਪ ਰਾਸ਼ਟਰਪਤੀ ਅਜੇ ਵੀ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਆਪਣੇ ਅਧਿਕਾਰਤ ਤੌਰ ’ਤੇ ਅਲਾਟ ਕੀਤੇ ਟਾਈਪ-8 ਬੰਗਲੇ ’ਚ ਜਾਣ ਦੀ ਉਡੀਕ ਕਰ ਰਹੇ ਹਨ। ਇਹ ਲੁਟੀਅਨਜ਼ ਦਿੱਲੀ ’ਚ ਪ੍ਰਮੁੱਖ ਰੀਅਲ ਅਸਟੇਟ ਇਲਾਕਾ ਹੈ। ਕਾਰਨ? ਨਵੀਨੀਕਰਨ, ਤਕਨੀਕੀ ਗੱਲਾਂ, ਕਾਗਜ਼ੀ ਕਾਰਵਾਈ। ਤੁਸੀਂ ਆਪਣੀ ਪਸੰਦ ਦੇ ਨੌਕਰਸ਼ਾਹੀ ਵਾਲੇ ਕਾਰਨ ਨੂੰ ਚੁਣ ਸਕਦੇ ਹੋ।
ਇਸ ਅਜੀਬ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ। ਇੱਥੇ ਇਕ ਸੰਵਿਧਾਨਕ ਅਥਾਰਟੀ ਹੈ, ਜੋ ਕਦੇ ਖੁੱਦ ਸਿਸਟਮ ਦੇ ਸਿਖਰ ’ਤੇ ਸੀ। ਹੁਣ ਉਹ ਹੀ ਉਸੇ ਉਲਝਣ ’ਚ ਫਸ ਗਿਅਾ ਹੈ ਜਿਸ ਬਾਰੇ ਆਮ ਲੋਕ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆਏ ਹਨ।
ਸਾਨੂੰ ਦੱਸਿਆ ਗਿਆ ਹੈ ਕਿ ਅਲਾਟਮੈਂਟ ਕਈ ਮਹੀਨੇ ਪਹਿਲਾਂ ਹੋ ਗਈ ਸੀ। ਹਾਲਾਂਕਿ ਘਰ ਲੁਕਣ-ਮੀਟੀ ਖੇਡਦਾ ਜਾਪਦਾ ਹੈ। ਖਾਲੀ ਹੈ ਪਰ ਉਪਲਬਧ ਨਹੀਂ ਹੈ। ਅਲਾਟ ਕੀਤਾ ਗਿਆ ਹੈ ਪਰ ਪੇਸ਼ਕਸ਼ ਨਹੀਂ ਕੀਤੀ ਗਈ।
ਹਮੇਸ਼ਾ ਭਰੋਸੇਮੰਦ ਰਹਿਣ ਵਾਲਾ ਕੇਂਦਰੀ ਲੋਕ ਨਿਰਮਾਣ ਵਿਭਾਗ ਮੁਰੰਮਤ ਦਾ ‘ਕੰਮ’ ਕਰ ਰਿਹਾ ਹੈ। ਹਾਲਾਂਕਿ ਜੋ ਕੀਤਾ ਜਾ ਰਿਹਾ ਹੈ, ਉਹ ਬੰਗਲੇ ਦੀਆਂ ਚਾਬੀਆਂ ਵਾਂਗ ਹੀ ਸਮਝ ਤੋਂ ਬਾਹਰ ਹੈ। ਇਸ ਦੌਰਾਨ ਧਨਖੜ ਇਕ ਨਿੱਜੀ ਫਾਰਮ ਹਾਊਸ ’ਚ ਆਰਾਮ ਕਰ ਰਹੇ ਹਨ।
ਦਿੱਲੀ ਦੇ ਪਾਵਰ ਗਲਿਆਰਿਆਂ ਦੇ ਸ਼ਾਨਦਾਰ ਥੀਏਟਰ ’ਚ ਇਹ ਰਿਹਾਇਸ਼ੀ ਦੇਰੀ ਘੱਟ ਤੇ ਇਸ ਗੱਲ ਦੀ ਮਾਸਟਰ ਕਲਾਸ ਵਧੇਰੇ ਹੈ ਕਿ ਸਿਸਟਮ ਆਪਣੇ ਹੀ ਪੁਰਾਣੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਖਿਤਾਬ ਫਿੱਕੇ ਪੈ ਜਾਂਦੇ ਹਨ, ਪ੍ਰੋਟੋਕੋਲ ਘੱਟ ਜਾਂਦੇ ਹਨ ਅਤੇ ਫਾਈਲ ਹਮੇਸ਼ਾ ਆਪਣੀ ਹੀ ਜ਼ਿੰਦਗੀ ਜਿਉਣ ਲਗਦੀ ਹੈ।
ਧਨਖੜ ਲਈ ਸਬਕ ਸ਼ਾਇਦ ਬੇਮਿਸਾਲ ਪਰ ਸਪੱਸ਼ਟ ਹੈ। ਦਿੱਲੀ ’ਚ ਤੁਸੀਂ ਇਕ ਸਿਸਟਮ ਲਾਗੂ ਕਰ ਸਕਦੇ ਹੋ, ਪਰ ਜਲਦੀ ਜਾਂ ਬਾਅਦ ’ਚ ਤੁਹਾਨੂੰ ਵੀ ਉਸ ਨੂੰ ਸਹਿਣਾ ਪਵੇਗਾ।
