ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 650 ਕਰੋੜ ਦੀ ਨਾਜਾਇਜ਼ ਨਕਦੀ, ਸ਼ਰਾਬ ਤੇ ਨਸ਼ੀਲੇ ਪਦਾਰਥ ਬਰਾਮਦ
Monday, Apr 06, 2026 - 10:32 AM (IST)
ਨਵੀਂ ਦਿੱਲੀ (ਏਜੰਸੀ)- ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਚੋਣਾਂ ਵਾਲੇ 4 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ ਇਨਫੋਰਸਮੈਂਟ ਅਧਿਕਾਰੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਵਰਤੀ ਜਾਣ ਵਾਲੀ 650 ਕਰੋੜ ਰੁਪਏ ਦੀ ਨਾਜਾਇਜ਼ ਨਕਦੀ, ਨਸ਼ੀਲੇ ਪਦਾਰਥ ਅਤੇ ਸ਼ਰਾਬ ਬਰਾਮਦ ਕੀਤੀ ਹੈ। ਕਮਿਸ਼ਨ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਪੱਛਮੀ ਬੰਗਾਲ ’ਚੋਂ 319 ਕਰੋੜ ਰੁਪਏ ਦੀ ਨਾਜਾਇਜ਼ ਨਕਦੀ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਕੀਮਤੀ ਧਾਤਾਂ ਬਰਾਮਦ ਕੀਤੀਆਂ ਗਈਆਂ ਹਨ।
ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟਾਂ ਦੇ ਅੰਦਰ ਯਕੀਨੀ ਬਣਾਉਣ ਲਈ 5,173 ਤੋਂ ਵੱਧ ਉੱਡਣ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਅਚਾਨਕ ਨਾਕੇਬੰਦੀ ਕਰਨ ਲਈ 5,200 ਤੋਂ ਵੱਧ ਸਥਿਰ ਨਿਗਰਾਨੀ ਟੀਮਾਂ (ਐੱਸ. ਐੱਸ. ਟੀ.) ਵੀ ਤਾਇਨਾਤ ਕੀਤੀਆਂ ਗਈਆਂ ਹਨ। ਕੇਰਲ, ਆਸਾਮ ਅਤੇ ਪੁਡੂਚੇਰੀ ’ਚ 9 ਅਪ੍ਰੈਲ ਨੂੰ, ਜਦਕਿ ਪੱਛਮੀ ਬੰਗਾਲ ’ਚ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ’ਚ ਵੋਟਾਂ ਪੈਣਗੀਆਂ। ਤਾਮਿਲਨਾਡੂ ਵਿਧਾਨ ਸਭਾ ਚੋਣਾਂ 23 ਅਪ੍ਰੈਲ ਨੂੰ ਇਕ ਹੀ ਪੜਾਅ ’ਚ ਹੋਣਗੀਆਂ। 6 ਸੂਬਿਆਂ ਦੀਆਂ 8 ਵਿਧਾਨ ਸਭਾ ਸੀਟਾਂ ’ਤੇ 9 ਅਤੇ 23 ਅਪ੍ਰੈਲ ਨੂੰ ਜ਼ਿਮਨੀ ਚੋਣਾਂ ਵੀ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
