ਨਿਹੰਗਾਂ ’ਚ ਫੁਟ, ਬਾਬਾ ਬਲਵਿੰਦਰ ਸਿੰਘ ਨੇ ਆਪਣੇ ਹੀ ਸਾਥੀਆਂ ’ਤੇ ਲਾਏ ਗੰਭੀਰ ਦੋਸ਼

Wednesday, Dec 01, 2021 - 10:13 AM (IST)

ਨਿਹੰਗਾਂ ’ਚ ਫੁਟ, ਬਾਬਾ ਬਲਵਿੰਦਰ ਸਿੰਘ ਨੇ ਆਪਣੇ ਹੀ ਸਾਥੀਆਂ ’ਤੇ ਲਾਏ ਗੰਭੀਰ ਦੋਸ਼

ਸੋਨੀਪਤ(ਦੀਕਸ਼ਿਤ)- ਕੁੰਡਲੀ ਦੀ ਹੱਦ ’ਤੇ ਬੇਅਦਬੀ ਦਾ ਦੋਸ਼ ਲਾ ਕੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਪਿੱਛੋੋਂ ਵਿਵਾਦਾਂ ’ਚ ਆਏ ਨਿਹੰਗ ਜਥੇਦਾਰ ਇਕ ਵਾਰ ਮੁੜ ਚਰਚਾ ਵਿਚ ਹਨ ਪਰ ਇਸ ਵਾਰ ਉਨ੍ਹਾਂ ਆਪਣੇ ਹੀ ਸਾਥੀਆਂ ’ਤੇ ਗੰਭੀਰ ਦੋਸ਼ ਲਾ ਦਿੱਤੇ ਹਨ। ਨਿਹੰਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਵਾਲੇ ਦਿਨ ਬੇਅਦਬੀ ਕਰਨ ਵਾਲੇ ਇਕ ਮੁਲਜ਼ਮ ਨੌਜਵਾਨ ਬਲਬੀਰ ਸਿੰਘ ਦਾ ਕਤਲ ਦੀ ਮਾਮਲੇ ’ਚ ਉਨ੍ਹਾਂ ਦੇ ਚਾਰ ਨਿਹੰਗ ਸਾਥੀ ਜੇਲ੍ਹ ’ਚ ਬੰਦ ਹਨ। ਉਸ ਸਮੇਂ ਨਿਹੰਗ ਜਥੇਦਾਰ ਬਾਬਾ ਰਾਜ ਸਿੰਘ ਅਤੇ ਬਾਬਾ ਕੁਲਵਿੰਦਰ ਸਿੰਘ ਸਮੇਤ ਕਈ ਲੋਕਾਂ ਨੇ ਵੱਡੇ- ਵੱਡੇ ਦਾਅਵੇ ਕੀਤੇ ਸਨ। ਬੇਅਦਬੀ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਨਿਹੰਗਾਂ ਦੀ ਤਸੱਲੀ ਨਾਲ ਪੈਰਵੀ ਕਰਨ ਦੀ ਗੱਲ ਆਖੀ ਗਈ ਸੀ ਪਰ ਹੁਣ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ।

ਕਈ ਲੋਕਾਂ ਦੇ ਖਾਤਿਆਂਂ’ਚ ਲੱਖਾਂ ਰੁਪਏ ਆਉਣ ਦੀ ਵੀ ਆਖੀ ਗੱਲ-
ਬਾਬਾ ਬਲਵਿੰਦਰ ਸਿੰਘ ਨੇ ਸਪੱਸ਼ਟ ਕਿਹਾ ਕਿ ਜੇ ਕੋਈ ਜੇਲ੍ਹ ’ਚ ਬੰਦ ਨਿਹੰਗਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਤਾਂ ਕੋਈ ਗੱਲ ਨਹੀਂ ਪਰ ਉਹ ਹਮੇਸ਼ਾ ਆਪਣੇ ਸਾਥੀਆਂ ਲਈ ਖੜ੍ਹੇ ਹਨ। ਜਿਹੜੇ ਵਿਅਕਤੀ ਵੱਡੇ-ਵੱਡੇ ਦਾਅਵੇ ਕਰਦੇ ਸਨ, ਉਹ ਦਿੱਲੀ ਦੀਆਂਂਹੱਦਾਂ ’ਤੇ ਹੀ ਮੌਜੂਦ ਹਨ ਅਤੇ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਕਈ ਲੋਕਾਂ ਦੇ ਖਾਤਿਆਂ ’ਚ ਲੱਖਾਂ ਰੁਪਏ ਆਉਣ ਦੀ ਗੱਲ ਵੀ ਆਖੀ।


author

Tanu

Content Editor

Related News