ਮਕਾਨ ''ਤੇ ਕਬਜ਼ਾ ਕਰਨ ਦੇ ਮਾਮਲੇ ''ਚ ਆਜ਼ਮ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ

Monday, Sep 02, 2024 - 12:09 AM (IST)

ਮਕਾਨ ''ਤੇ ਕਬਜ਼ਾ ਕਰਨ ਦੇ ਮਾਮਲੇ ''ਚ ਆਜ਼ਮ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ

ਪ੍ਰਯਾਗਰਾਜ (ਭਾਸ਼ਾ) : ਇਲਾਹਾਬਾਦ ਹਾਈ ਕੋਰਟ ਨੇ 2016 ਵਿਚ ਰਾਮਪੁਰ ਦੇ ਡੂੰਗਰਪੁਰ ਟਾਊਨਸ਼ਿਪ ਵਿਚ ਇਕ ਮਕਾਨ 'ਤੇ ਕਬਜ਼ਾ ਕਰਨ ਅਤੇ ਬੁਲਡੋਜ਼ਰ ਨਾਲ ਢਾਹੁਣ ਦੇ ਅਪਰਾਧਿਕ ਮਾਮਲੇ ਵਿਚ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ, ਸਾਬਕਾ ਪੁਲਸ ਅਧਿਕਾਰੀ ਆਲੇ ਹਸਨ ਅਤੇ 2 ਹੋਰਾਂ ਦੀ ਸਜ਼ਾ ਨੂੰ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਦੀ ਬੇਨਤੀ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ।

ਦੋਸ਼ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਡੂੰਗਰਪੁਰ ਟਾਊਨਸ਼ਿਪ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਪਰਾਧੀ ਅਨਸਰਾਂ ਨੂੰ ਭੜਕਾ ਕੇ ਸ਼ਿਕਾਇਤਕਰਤਾ ਦੇ ਘਰ ਨੂੰ ਢਾਹ ਦਿੱਤਾ। ਆਜ਼ਮ ਖਾਨ, ਆਲੇ ਹਸਨ ਅਤੇ 2 ਹੋਰ ਦੋਸ਼ੀਆਂ ਨੇ 18 ਮਾਰਚ, 2024 ਨੂੰ ਰਾਮਪੁਰ ਦੇ ਵਧੀਕ ਸੈਸ਼ਨ ਜੱਜ/ਵਿਸ਼ੇਸ਼ ਜੱਜ (ਐੱਮਪੀ/ਐੱਮਐੱਲਏ) ਡਾ. ਵਿਜੇ ਕੁਮਾਰ ਦੁਆਰਾ ਦਿੱਤੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇਲਾਹਾਬਾਦ ਹਾਈ ਕੋਰਟ ਵਿਚ ਇਕ ਅਪੀਲ ਦਾਇਰ ਕੀਤੀ ਸੀ। ਹੇਠਲੀ ਅਦਾਲਤ ਨੇ ਮੁਹੰਮਦ ਆਜ਼ਮ ਖ਼ਾਨ, ਆਲੇ ਹਸਨ ਖ਼ਾਨ, ਬਰਕਤ ਅਲੀ ਠੇਕੇਦਾਰ ਉਰਫ਼ ਫ਼ਕੀਰ ਮੁਹੰਮਦ ਅਤੇ ਅਜ਼ਹਰ ਖ਼ਾਨ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ।

ਜਸਟਿਸ ਰਾਜੀਵ ਮਿਸ਼ਰਾ ਨੇ ਸ਼ਨੀਵਾਰ ਨੂੰ ਦਿੱਤੇ ਆਪਣੇ ਫੈਸਲੇ 'ਚ ਸਜ਼ਾ ਨੂੰ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਰਾਮਪੁਰ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਆਜ਼ਮ ਖਾਨ ਨੂੰ ਮਕਾਨ ਕਬਜ਼ੇ (ਆਈਪੀਸੀ ਧਾਰਾ 452) ਅਤੇ ਅਪਰਾਧਿਕ ਸਾਜ਼ਿਸ਼ (ਆਈਪੀਸੀ ਧਾਰਾ 120ਬੀ) ਦੇ ਦੋਸ਼ਾਂ ਤਹਿਤ 7 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਆਲੇ ਹਸਨ ਅਤੇ ਦੋ ਹੋਰਾਂ ਨੂੰ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id53832 3711?mt=8

 


author

Sandeep Kumar

Content Editor

Related News