ਅਯੁੱਧਿਆ ''ਤੇ ਇਤਿਹਾਸਕ ਫੈਸਲਾ ਮੀਲ ਦਾ ਪੱਥਰ : ਅਮਿਤ ਸ਼ਾਹ

11/09/2019 1:06:33 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਇਹ ਇਤਿਹਾਸਕ ਫੈਸਲਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਹਾਨ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰੇਗਾ। ਸ਼ਾਹ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ 'ਚ ਕਿਹਾ,''ਸ਼੍ਰੀ ਰਾਮ ਜਨਮ ਭੂਮੀ 'ਤੇ ਸਾਰਿਆਂ ਦੀ ਸਹਿਮਤੀ ਨਾਲ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ। ਮੈਂ ਸਾਰੇ ਭਾਈਚਾਰਿਆਂ ਅਤੇ ਧਰਮ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਹਾਂ ਕਿ ਉਹ ਇਸ ਫੈਸਲੇ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਹੋਏ ਸ਼ਾਂਤੀ ਤੇ ਸਦਭਾਵਨਾ ਨਾਲ ਭਰੇ 'ਇਕ ਭਾਰਤ-ਸ਼੍ਰੇਸ਼ਠ ਭਾਰਤ' ਦੇ ਆਪਣੇ ਸੰਕਲਪ ਦੇ ਪ੍ਰਤੀ ਵਚਨਬੱਧ ਰਹਿਣ।''

PunjabKesariਫੈਸਲਾ ਮੀਲ ਦਾ ਪੱਥਰ ਸਾਬਤ ਹੋਵੇਗਾ
ਉਨ੍ਹਾਂ ਨੇ ਕਿਹਾ,''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੁਪਰੀਮ ਕੋਰਟ ਵਲੋਂ ਦਿੱਤਾ ਗਿਆ ਇਹ ਇਤਿਹਾਸਕ ਫੈਸਲਾ ਆਪਣੇ ਆਪ 'ਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ। ਇਹ ਫੈਸਲਾ ਭਾਰਤ ਦੀ ਏਕਤਾ, ਅਖੰਡਤਾ ਅਤੇ ਮਹਾਨ ਸੱਭਿਆਚਾਰ ਨੂੰ ਹੋਰ ਤਾਕਤ ਦੇਵੇਗਾ। ਦਹਾਕਿਆਂ ਤੋਂ ਚੱਲੇ ਆ ਰਹੇ ਸ਼੍ਰੀ ਰਾਮ ਜਨਮਭੂਮੀ ਦੇ ਇਸ ਕਾਨੂੰਨੀ ਵਿਵਾਦ ਨੂੰ ਅੱਜ ਇਸ ਫੈਸਲੇ ਨਾਲ ਅੰਤਿਮ ਰੂਪ ਮਿਲਿਆ ਹੈ। ਮੈਂ ਭਾਰਤ ਦੀ ਨਿਆਂ ਪ੍ਰਣਾਲੀ ਅਤੇ ਸਾਰੇ ਜੱਜਾਂ ਨੂੰ ਵਧਾਈ ਦਿੰਦਾ ਹਾਂ।'' ਸ਼ਾਹ ਨੇ ਸ਼੍ਰੀ ਰਾਮ ਜਨਮਭੂਮੀ ਕਾਨੂੰਨੀ ਵਿਵਾਦ ਲਈ ਯਤਨਸ਼ੀਲ ਸਾਰੀਆਂ ਸੰਸਥਾਵਾਂ, ਪੂਰੇ ਦੇਸ਼ ਦੇ ਸੰਤ ਸਮਾਜ ਅਤੇ ਅਣਗਿਣਤ ਅਣਪਛਾਤੇ ਲੋਕਾਂ ਦੇ ਪ੍ਰਤੀ ਧੰਨਵਾਦ ਜ਼ਾਹਰ ਕੀਤਾ, ਜਿਨ੍ਹਾਂ ਨੇ ਇੰਨੇ ਸਾਲਾਂ ਤੱਕ ਇਸ ਲਈ ਕੋਸ਼ਿਸ਼ ਕੀਤੀ ਹੈ।


DIsha

Content Editor

Related News