ਰਾਮ ਮੰਦਰ ''ਚ ਪੱਥਰਾਂ ਨੂੰ ਜੋੜਨ ਲਈ ਹੋਵੇਗੀ ਤਾਂਬੇ ਦੀਆਂ ਪਲੇਟਾਂ ਦੀ ਵਰਤੋਂ
Friday, Aug 21, 2020 - 01:52 PM (IST)

ਅਯੁੱਧਿਆ- ਅਯੁੱਧਿਆ 'ਚ ਬਣਨ ਜਾ ਰਹੇ ਰਾਮ ਮੰਦਰ 'ਚ ਲੱਗਣ ਵਾਲੇ ਪੱਥਰਾਂ ਨੂੰ ਜੋੜਨ ਲਈ ਤਾਂਬੇ ਦੀ ਪਲੇਟ ਦੀ ਵਰਤੋਂ ਕੀਤੀ ਜਾਵੇਗੀ। ਇਸ ਲਈ 18 ਇੰਚ ਲੰਬੇ, ਤਿੰਨ ਕਿਲੋਮੀਟਰ ਡੂੰਘੇ ਅਤੇ 30 ਮਿਲੀਮੀਟਰ ਚੌੜੀਆਂ 109 ਹਜ਼ਾਰ ਪਲੇਟਾਂ ਦੀ ਜ਼ਰੂਰਤ ਹੋਵੇਗੀ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਰਾਮ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲੇਟ ਦਾਨ ਕਰਨ। ਤਾਂਬੇ ਦੀ ਪਲੇਟ 'ਤੇ ਦਾਨਕਰਤਾ ਆਪਣੇ ਪਰਿਵਾਰ, ਖੇਤਰ ਅਤੇ ਮੰਦਰਾਂ ਦੇ ਨਾਲ ਲਿਖਵਾ ਸਕਦੇ ਹਨ।
ਤੀਰਥ ਖੇਤਰ ਟਰੱਸਟ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਮੰਦਰ ਦਾ ਨਿਰਮਾਣ ਕੰਮ ਤਿੰਨ ਸਾਲਾਂ 'ਚ ਪੂਰਾ ਹੋਣ ਦੀ ਉਮੀਦ ਹੈ। ਮੰਦਰ ਦਾ ਨਿਰਮਾਣ ਭਾਰਤ ਦੀ ਪ੍ਰਾਚੀਨ ਨਿਰਮਾਣ ਢੰਗ ਨਾਲ ਕੀਤਾ ਜਾਵੇਗਾ ਅਤੇ ਇਸ 'ਚ ਲੋਹੇ ਦੀ ਵਰਤੋਂ ਬਿਲਕੁੱਲ ਨਹੀਂ ਹੋਵੇਗੀ। ਮੰਦਰ ਦੀ ਉਮਰ ਹਜ਼ਾਰਾਂ ਸਾਲ ਦੀ ਹੋਵੇਗੀ ਅਤੇ ਇਸ 'ਤੇ ਭੂਚਾਲ ਜਾਂ ਹੋਰ ਕੁਦਰਤੀ ਆਫ਼ਤ ਦਾ ਕੋਈ ਅਸਰ ਨਹੀਂ ਹੋਵੇਗਾ।